ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਕਰੋਨਾ ਬਿਮਾਰੀ ਦੇ⇒ ਡਰ ਕਾਰਨ ਇੱਕ ਡਾਕਟਰ, ਇੱਕ ਫਾਰਮਾਸਿਸਟ , ਇੱਕ ਕੌਂਸਲਰ OOAT ਬਗੈਰ ਛੁੱਟੀ ਲੈ ਬੈਠੇ ਘਰਾਂ ਵਿੱਚ – 5 ਦਿਨ ਗ਼ੈਰ ਹਾਜ਼ਰ ਰਹਿਣ ਵਾਲੀ ਸਟਾਫ ਨਰਸ ਮੁੜ ਡਿਊਟੀ ਤੇ ਹੋਈ ਹਾਜ਼ਰ
* ਐਸਐਮਓ ਡਾ ਕਮਲਪਾਲ ਸਿੱਧੂ ਵੱਲੋਂ ਸਿਵਲ ਸਰਜਨ ਦੇ ਲਿਆਂਦਾ ਧਿਆਨ ਚ – ਹੋਰ ਸਟਾਫ ਦੀ ਕੀਤੀ ਮੰਗ
* ਸਟਾਫ਼ ਦੀ ਘਾਟ ਕਰਕੇ OOAT ਸੈਂਟਰ ਚ ਮਰੀਜ਼ਾਂ ਦੇ ਨਹੀਂ ਬਣਾਏ ਜਾ ਰਹੇ ਨਵੇਂ ਕਾਰਡ
ਜਲੰਧਰ – (ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ ) – ਕਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚ ਸਰਕਾਰ ਤੇ ਸਿਹਤ ਮਹਿਕਮੇ ਵੱਲੋਂ ਸਰਕਾਰੀ ਹਸਪਤਾਲਾਂ ,ਡਿਸਪੈਂਸਰੀਆਂ ਵਿੱਚ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ ਦੀਆਂ ਛੁੱਟੀਆਂ ਬੰਦ ਕੀਤੀਆਂ ਗਈਆਂ ਹਨ । ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਸਟਾਫ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਗਏ ਹਨ । ਪ੍ਰੰਤੂ ਇਸ ਦੇ ਬਾਵਜੂਦ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਮੈਡੀਕਲ ਅਫ਼ਸਰ ਡਾਕਟਰ ਪਰੀਆ ਭਾਰਤੀ ਸ਼ੂਗਰ ਤੇ ਦਿਲ ਦੇ ਰੋਗਾਂ ਦੇ ਮਾਹਰ , (OOAT) ਸੈਂਟਰ ਵਿੱਚ ਤਾਇਨਾਤ ਕੌਂਸਲਰ ਤਾਨੀਆ , ਫਾਰਮਿਸਟ ਰੀਤੂ ਜੁਲਕਾ (RBSK) ਤਿੰਨੋਂ ਹੀ ਤੇਈ ਤਰੀਕ ਤੋਂ ਡਿਊਟੀ ਤੇ ਹਾਜ਼ਰ ਨਹੀਂ ਹੋ ਰਹੇ ਹਨ । (OOAT) ਸੈਂਟਰ ਵਿੱਚ ਤਾਇਨਾਤ ਸਟਾਫ ਨਰਸ ਰਾਜਦੀਪ ਕੌਰ ਜੋ ਕਿ ਇੱਕੀ ਤਰੀਕ ਤੋਂ ਲੈ ਕੇ ਪੱਚੀ ਤਰੀਕ ਤਕ ਗੈਰ ਹਾਜ਼ਰ ਰਹੀ, 26 ਮਾਰਚ ਨੂੰ ਉਸ ਨੇ ਡਿਊਟੀ ਮੁੜ ਜੁਆਇਨ ਕੀਤੀ ।
ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਸਟਾਫ਼ ਦੀ ਕਮੀ ਹੋਣ ਕਾਰਨ OOAT ਸੈਂਟਰ ਵਿਖੇ ਦਵਾਈ ਲੈਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹਰ ਰੋਜ਼ ਹੀ ਨਵੇਂ ਕਾਰਡ ਬਣਾਉਣ ਲਈ ਮਰੀਜ਼ ਆਉਂਦੇ ਹਨ । ਪ੍ਰੰਤੂ ਕੌਂਸਲਰ ਤਾਨੀਆ ਗੈਰ ਹਾਜ਼ਰ ਹੋਣ ਕਰਕੇ ਮਰੀਜ਼ਾਂ ਦੇ ਨਵੇਂ ਕਾਰਡ ਨਹੀਂ ਬਣਾਏ ਜਾ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਦਵਾਈ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ । ਇਲਾਕੇ ਦੇ ਲੋਕਾਂ ਦੀ ਸਿਹਤ ਮਹਿਕਮੇ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਸਟਾਫ ਦੀ ਟ ਨੂੰ ਪੂਰਾ ਕੀਤਾ ਜਾਵੇ । OOAT ਸੈਂਟਰ ਵਿੱਚ ਦਵਾਈ ਲੈਣ ਆਉਣ ਵਾਲੇ ਮਰੀਜ਼ਾਂ ਦੇ ਨਵੇਂ ਕਾਰਡ ਤੁਰੰਤ ਬਣਾਏ ਜਾਣ ।
ਡਾਕਟਰ ਕਮਲਪਾਲ ਸਿੱਧੂ ਐੱਸਐਮਓ. ਕਾਲਾ ਬੱਕਰਾਨਾਲ ਗੱਲਬਾਤ ਕੀਤੀ ਗਈ
ਇਸ ਸਬੰਧੀ ਡਾ. ਕਮਲਪਾਲ ਸਿੱਧੂ ਐਸਐਮਓ ਕਾਲਾ ਬੱਕਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਗੈਰ ਹਾਜ਼ਰ ਰਹਿਣ ਵਾਲੇ ਸਟਾਫ਼ ਨਾਲ ਫੋਨ ਤੇ ਸੰਪਰਕ ਕੀਤਾ ਗਿਆ । ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਰੋਨਾ ਬਿਮਾਰੀ ਦੇ ਡਰ ਕਾਰਨ ਉਹ ਡਿਊਟੀ ਤੇ ਨਹੀਂ ਆ ਸਕਦੇ । ਇਸ ਸਬੰਧੀ ਉਨ੍ਹਾਂ ਸਿਵਲ ਸਰਜਨ ਜਲੰਧਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ਵਿੱਚ ਗ਼ੈਰਹਾਜ਼ਰ ਰਹਿਣ ਵਾਲੇ ਸਟਾਫ਼ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਗੈਰ ਹਾਜ਼ਰ ਰਹਿਣ ਵਾਲੇ ਸਟਾਫ਼ ਦੀ ਜਗ੍ਹਾ ਹੋਰ ਸਟਾਫ ਦੀ ਵੀ ਮੰਗ ਕੀਤੀ ਹੈ ਤਾਂ ਜੋ ਕਿ ਦਵਾਈ ਲੈਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆ ਸਕੇ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements