ਕੋਵਿਡ-2019 ਰੋਕਥਾਮ-
ਦੂਸਰੇ ਰਾਜਾਂ/ਜ਼ਿਲ੍ਹਿਆਂ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਪ੍ਰਵੇਸ਼ ਕਰਨ ਵਾਲਿਆਂ ਲਈ ਆਪਣਾ ਵੇਰਵਾ ਦੇਣਾ ਲਾਜ਼ਮੀ
ਐਂਟਰੀ ਨਾਕਿਆਂ/ਨੇੜਲੇ ਥਾਣਿਆਂ ’ਚ ਵੇਰਵੇ ਦੇਣ ਬਾਅਦ ਸੀ ਡੀ ਪੀ ਓਜ਼ ਨੂੰ ਰਿਪੋਰਟ ਕਰਨਾ ਪਵੇਗਾ
ਨਵਾਂਸ਼ਹਿਰ, 3 ਅਪਰੈਲ (BUREAU SAURAV JOSHI)
ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ’ਚ 23 ਮਾਰਚ ਤੋਂ ਕਰਫ਼ਿਊ ਲੱਗਣ ਤੋਂ ਬਾਅਦ ਕਿਸੇ ਵੀ ਵਿਅਕਤੀ ਦੇ ਚੱਲਣ-ਫਿਰਨ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਦੀ ਮਨਾਹੀ ਦੇ ਮੱਦੇਨਜ਼ਰ ਪਰਮਿਟ ਪ੍ਰਾਪਤ ਕਰਕੇ ਹੋਰ ਜਿਲ੍ਹਿਆਂ ਜਾਂ ਸਟੇਟ ਤੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਐਂਟਰੀ ਨਾਕਿਆਂ ’ਤੇ ਜਾਂ ਨੇੜਲੇ ਪੁਲਿਸ ਸਟੇਸ਼ਨ ’ਚ ਆਪਣਾ ਨਾਮ, ਪਤਾ ਤੇ ਟੈਲੀਫ਼ੋਨ ਨੰਬਰ ਦੇਣਾ ਲਾਜ਼ਮੀ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ‘ਦੀ ਐਪੀਡੈਮਿਕ ਡਿਜ਼ੀਜ਼ ਐਕਟ-1897’ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਬਿਮਾਰੀ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਬਾਹਰਲੇ ਜ਼ਿਲ੍ਹਿਆਂ ਜਾਂ ਸਟੇਟ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਪੁਲਿਸ ਨਾਕਿਆਂ ’ਤੇ ਆਪਣੀ ਜਾਣਕਾਰੀ ਦੇਣ ਤੋਂ ਬਾਅਦ ਜ਼ਿਲ੍ਹੇ ’ਚ ਠਹਿਰਣ ਦੀ ਸੂਰਤ ’ਚ ਤੁਰੰਤ ਉਸ ਇਲਾਕੇ ਦੇ ਸੀ ਡੀ ਪੀ ਓ ਦਫ਼ਤਰ ’ਚ ਆਪਣੀ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਹੈ।
ਇਸ ਦੇ ਨਾਲ ਹੀ ਜੇਕਰ ਇਨ੍ਹਾਂ ਹੁਕਮਾਂ ਤੋਂ ਪਹਿਲਾਂ ਕੋਈ ਵੀ ਵਿਅਕਤੀ ਦੂਸਰੇ ਰਾਜ ਜਾਂ ਜ਼ਿਲ੍ਹੇ ਤੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਆ ਕੇ ਕਿਸੇ ਕੋਲ ਰਹਿ ਰਿਹਾ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸੀ ਡੀ ਪੀ ਓ ਦਫ਼ਤਰ ’ਚ ਰਿਪੋਰਟ ਕਰੇ ਅਤੇ ਆਪਣਾ ਮੌਜੂਦਾ ਥਾਂ-ਪਤਾ ਲਿਖਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਪ੍ਰੈੱਸ ਨੋਟ-3
ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਕਾਲ ਸੈਂਟਰ ਸਥਾਪਿਤ ਕੀਤੇ
ਨਵਾਂਸ਼ਹਿਰ, 3 ਅਪਰੈਲ-
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਨੋਵਲ ਕਰੋਨਾਵਾਇਰਸ ਦੀ ਰੋਕਥਾਮ ਨੂੰ ਲੈ ਕੇ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਦਅਿਾਂ ਹਦਾਇਤਾਂ ’ਤੇ ਜ਼ਿਲ੍ਹਾ ਅਤੇ ਬਲਾਕ ਪੱਧਰ ਉਤੇ ਕਾਲ ਸੈਂਟਰ ਸਥਾਪਿਤ ਕੀਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਨਾਲ ਸੰਬੰਧਤ ਧੰਦਿਆਂ, ਬੀਜਾਂ, ਖਾਦਾਂ ਅਤੇ ਕੀਟਨਾਸ਼ਕ ਜ਼ਹਿਰਾਂ ਦੇ ਪ੍ਰਬੰਧਾਂ ਸੰਬੰਧੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਸਥਾਪਿਤ ਇਹ ਕਾਲ ਸੈਂਟਰ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ’ਤੇ ਕਾਲ ਸੈਂਟਰ ’ਤੇ ਆਈਆਂ ਕਾਲਾਂ ਨੂੰ ਸੁਣਨ ਅਤੇ ਪ੍ਰਫਾਰਮੇ ਵਿਚ ਰੋਜ਼ਾਨਾ ਦਰਜ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਾਲ ਸੈਂਟਰ ’ਤੇ ਸੰਪਰਕ ਕਰਨ ਲਈ ਰਾਜ ਕੁਮਾਰ ਏ.ਡੀ.ਓ. (ਇੰਨਫੋ) 88720-53152, ਕਰਨੈਲ ਸਿੰਘ ਏ.ਪੀ.ਪੀ.ਓ. 88720-53162, ਸ੍ਰੀਮਤੀ ਕੁਲਵਿੰਦਰ ਕੌਰ ਏ.ਡੀ.ਓ. 94177-44182, ਜਸਵਿੰਦਰ ਕੁਮਾਰ ਏ.ਡੀ.ਓ. ਨਵਾਂਸ਼ਹਿਰ 95922-42434, ਜਗੀਰ ਸਿੰਘ ਏ.ਓ.ਹੈੱਡ ਕੁਆਰਟਰ 88720-53164 ਅਤੇ ਬਲਾਕ ਪੱਧਰ ਤੇ ਬਲਾਕ ਬੰਗਾ ਦਰਸ਼ਨ ਲਾਲ ਖੇਤੀਬਾੜੀ ਅਫਸਰ 88720-06791, ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ 98881-35451, ਸੁਖਜਿੰਦਰ ਪਾਲ ਖੇਤੀਬਾੜੀ ਵਿਕਾਸ ਅਫਸਰ 88720-06795 ਸੁਰਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ 98144-71972, ਬਲਾਕ ਔੜ ਲੇਖ ਰਾਜ ਖੇਤੀਬਾੜੀ ਵਿਕਾਸ ਅਫਸਰ 88720-53157, ਅਸ਼ਵਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ 88720-06794 ਬਲਾਕ ਬਲਾਚੌਰ ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ 94652-85151, ਰਾਜ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਬਲਾਚੌਰ 94172-35941, ਬਲਾਕ ਸੜੋਆ ਕੁਲਭੂਸ਼ਨ ਚੰਦਰ ਖੇਤੀਬਾੜੀ ਅਫਸਰ 98724-49028, ਸੁਰਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, 95016-72365 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp