ਕਰਫਿਊ ਦੌਰਾਨ ਘੁੰਮ ਰਹੇ ਲੋਕਾਂ ਨਾਲ ਗੜ੍ਹਦੀਵਾਲਾ ਪੁਲੀਸ ਆਯੀ ਸਖਤਾਈ ਨਾਲ ਪੇਸ਼ , ਵਾਹਨਾਂ ਦੇ ਕੀਤੇ ਚਲਾਨ
ਗੜ੍ਹਦੀਵਾਲਾ 3/4/2020 🙁 ਯੋਗੇਸ਼ ਗੁਪਤਾ SPL . CORRESPONDENT) ਲਾਕਡਾਊਨ ਅਤੇ ਕਰਫਿਊ ਨੂੰ ਧਿਆਨ ਵਿੱਚ ਰੱਖਦੇ ਹੋਏ ਗੜ੍ਹਦੀਵਾਲਾ ਪੁਲਿਸ ਵੱਲੋਂ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਸ਼ਹਿਰ ਗੜ੍ਹਦੀਵਾਲਾ ਵਿਖੇ ਸਖਤਾਈ ਨਾਲ ਪੇਸ਼ ਆਉਂਦਿਆਂ ਦਸੂਹਾ ਹੁਸ਼ਿਆਰਪੁਰ ਰੋਡ ਆਉਣ ਵਾਲੇ ਲੋਕਾਂ ਦੀ ਪੁੱਛ ਪੜਤਾਲ ਕੀਤੀ ਗਈ । ਇਸ ਮੌਕੇ ਪੁਲਿਸ ਪ੍ਰਸ਼ਾਸਨ ਦੁਆਰਾ ਬਿਨਾਂ ਮਤਲਬ ਤੋਂ ਘੁੰਮ ਰਹੇ ਲੋਕਾਂ ਦੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ।
ਥਾਣਾ ਮੁਖੀ ਭੁੱਲਰ ਨੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਪਾਸ ਮੁਹੱਈਆ ਕਰਵਾਏ ਗਏ ਹਨ ਸਿਰਫ ਉਹ ਲੋਕ ਹੀ ਲੋੜ ਮੁਤਾਬਿਕ ਬਾਹਰ ਆ ਜਾ ਸਕਦੇ ਹਨ ਪਰ ਫਿਰ ਵੀ ਪੁਲਿਸ ਧਿਆਨ ਵਿੱਚ ਇਹ ਰੱਖ ਰਹੀ ਹੈ ਕਿ ਸਿਰਫ ਲੋੜਵੰਦ ਲੋਕ ਹੀ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਹੈ ਉਹ ਲੋਕ ਹੀ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਕੁਝ ਲੋਕ ਵੈਸੇ ਹੀ ਰੋਡ ਤੇ ਅਗਰ ਘੁੰਮਦੇ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ,ਬਾਜ਼ਾਰ ਤੋਂ ਇਲਾਵਾ ਪੁਲਿਸ ਪਿੰਡਾਂ ਵਿੱਚ ਵੀ ਜਾ ਕੇ ਚੈਕਿੰਗ ਕਰ ਰਹੀ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰਫ਼ਿਊ ਦੌਰਾਨ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਵੇ ਅਤੇ ਅਸੀਂ ਵੱਧ ਤੋਂ ਵੱਧ ਸਾਰੇ ਆਪੋ ਆਪਣੇ ਘਰਾਂ ਵਿੱਚ ਸੁਰੱਖਿਅਤ ਰਹੀਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp