ਚੰਡੀਗੜ੍ਹ (SURJIT SINGH SAINI) ਪੰਜਾਬ ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦਿਵਾਉਣ ਲਈ ਵੱਖ-ਵੱਖ ਵਿਦਿਆਰਥੀ ਧੜੇ ਇੱਕ ਮੰਚ ‘ਤੇ ਇਕੱਤਰ ਹੋਏ। ਜਿਸ ਵਿਚ ਨਵੀਂ ਬਣੀ ਐਸਐਫਐਸ, ਸੱਥ, ਏਆਈਐਸਏ, ਐਸਐਫਆਈ, ਪੀ.ਐਸ.ਯੂ (ਲਲਕਾਰ), ਆਈ.ਐਸ.ਏ, ਐਨਐਸਅਯੂਆਈ, ਪੀ.ਪੀ.ਐਸ.ੳ ਸ਼ਾਮਲ ਸਨ। ਵਿਦਿਆਰਥੀ ਜਥੇਬੰਦੀਆਂ ਨੇ ਇੱਕਜੁੱਟ ਹੋ ਵੀਸੀ ਨੂੰ ਚਿਰਾਂ ਤੋਂ ਲਟਕ ਰਹੀ ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਨੂੰ ਮੁੱਢਲੀ ਭਾਸ਼ਾ ਬਣਾਉਣ ਦੀ ਮੰਗ ਦੇ ਸਬੰਧ ‘ਚ ਮੈਮੋਰੈਂਡਮ ਸੌਂਪਿਆ।
ਵਿਦਿਆਰਥੀ ਸਵੇਰੇ 11 ਵਜੇ ਸਟੂਡੈਂਟ ਸੈਂਟਰ ਕੋਲ ਇਕੱਤਰ ਹੋਏ ਅਤੇ ਵੀਸੀ ਦਫਤਰ ਵੱਲ੍ਹ ਮੈਮੋਰੈਂਡਮ ਦੇਣ ਲਈ ਮਾਰਚ ਕੱਢਿਆ। ਵੱਖ-ਵੱਖ ਸਟੂਡੈਂਟ ਜਥੇਬੰਦੀਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।
ਵਿਦਿਆਰਥੀਆਂ ਅਨੁਸਾਰ ਉਨ੍ਹਾਂ ਵੱਲੋਂ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ‘ਚ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਉਨ੍ਹਾਂ ਦੀ ਕੋਈ ਵੀ ਮੰਗ ਨੂੰ ਹਾਲੇ ਤੱਕ ਮੰਨਿਆ ਨਹੀਂ ਜਾ ਰਿਹਾ। ਇਸ ਮੌਕੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜੇਕਰ ਇੱਦਾਂ ਹੀ ਚਲਦਾ ਰਿਹਾ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰ ਦੇਣਗੇ। ਵਿਦਿਆਰਥੀਆਂ ਦੀਆਂ ਹੇਠ ਲਿਖੀਆਂ ਮੁੱਖ ਮੰਗਾਂ ਹਨ:-
– ਹਿੰਦੀ ਡਾਇਰੈਕਟਰੀ ਦੇ ਪ੍ਰਸਤਾਵ ਨੂੰ ਰੱਦ ਕਰ ਪੰਜਾਬੀ ਡਾਇਰੈਕਟਰੀ ਸਥਾਪਿਤ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਦੇ ਦਫਤਰੀ ਕੰਮ-ਕਾਜ ਲਈ ਹਿੰਦੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਬਣਾਈ ੫ ਮੈਂਬਰੀ ਕਮੇਟੀ ਨੂੰ ਭੰਗ ਕਰਨ ਦੀ ਮੰਗ।
– ਯੂਨੀਵਰਸਿਟੀ ‘ਚ ਤਮਾਮ ਪ੍ਰਸ਼ਾਸਕੀ ਕੰਮ, ਮੁੱਢਲੀ ਜਾਣਕਾਰੀ, ਕਲੰਡਰ, ਤੇ ਹੋਰ ਲੋੜੀਂਦੇ ਦਸਤਾਵੇਜ਼ ਪੰਜਾਬੀ ਵਿਚ ਕਰਨ ਦੀ ਮੰਗ।
– ਐਮ.ਫਿਲ, ਪੀਐਚਡੀ ਅਤੇ ਖੋਜ ਪ੍ਰੋਗਰਾਮਾਂ ਦੇ ਤਮਾਮ ਐਂਟਰੇਂਸ ਟੈਸਟ ਪੰਜਾਬੀ ‘ਚ ਵੀ ਕਰਨ ਦੀ ਮੰਗ।
– ਯੂਨੀਵਰਸਿਟੀ ਦੀ ਵੈੱਬਸਾਈਟ ਨੂੰ ਪੰਜਾਬੀ ‘ਚ ਕਰਨ ਦੀ ਮੰਗ।
– ਯੂਨੀਵਰਸਿਟੀ ਦੇ ਕਰਮੀਆਂ ਨੂੰ ਪੰਜਾਬੀ ਸਿਖਾਉਣ ਲਈ ਯਤਨਾਂ ਦੀ ਮੰਗ
EDITOR
CANADIAN DOABA TIMES
Email: editor@doabatimes.com
Mob:. 98146-40032 whtsapp