ਕਰਫਿਊ ਦੌਰਾਨ ਕੋਈ ਵੀ ਵਿਅਕਤੀ ਘਰੋਂ ਬਾਹਰ ਜਾਂ ਗਲੀ ਵਿੱਚ ਜਾਂ ਸੜਕ ਅਤੇ ਜਨਤਕ ਥਾਵਾਂ ਤੇ ਨਹੀਂ ਆਵੇਗਾ- ਡਿਪਟੀ ਕਮਿਸ਼ਨਰ


ਕਰਫਿਓ ਦੋਰਾਨ ਜਿਲ•ਾ ਪ੍ਰਸਾਸਨ ਵੱਲੋਂ ਸਿਹਤ ਸੇਵਾਵਾਂ ਮੁਹਈਆ ਕਰਵਾਉਂਣ ਲਈ ਦਿੱਤੀਆਂ ਹਦਾਇਤਾਂ
ਜੇਕਰ ਕਿਸੇ ਮਰੀਜ ਦੀ ਗੰਭੀਰ ਹਾਲਤ ਹੈ ਤਾਂ ਉਸ ਨੂੰ ਬਿਨਾਂ ਕਿਸੇ ਪਾਸ ਜਾਂ ਕਾਰਡ ਤੋਂ ਨੂੰ ਹਸਪਤਾਲ ਜਾਣ ਦੀ ਛੋਟ ਹੋਵੇਗੀ।
ਪਠਾਨਕੋਟ, 4 ਅਪ੍ਰੈਲ (RAJINDER RAJAN BUREAU CHIEF) ਕੋਵਿਡ-19 (ਕੋਰੋਨਾ ਵਾਇਰਸ) ਵੱਲੋਂ ਪੂਰੇ ਦੇਸ਼ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰਕੇ ਭਾਰਤ ਸਰਕਾਰ ਵੱਲੋਂ ਵੀ ਇਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਈ.ਪੀ.ਸੀ. ਦੀ ਧਾਰਾ 144 Read with “he 5pidemics 1ct, 1897 ਦੇ ਅੰਤਰਗਤ ਕੋਵਿਡ-19 (ਕਰੋਨਾ ਵਾਇਰਸ) ਦੀ ਰੋਕਥਾਮ ਲਈ 23 ਮਾਰਚ 2020  ਤੋਂ ਜਿਲ•ਾ ਪਠਾਨਕੋਟ ਵਿੱਚ ਅਗਲੇ ਹੁਕਮਾਂ ਤੱਕ ਕਰਫਿਊ ਲਾਗੂ ਕੀਤਾ ਗਿਆ ਸੀ।  ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵਲੋਂ 30 ਮਾਰਚ 2020 ਨੂੰ ਕੀਤੇ  ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ•ਾ ਪਠਾਨਕੋਟ ਵਿੱਚ ਕਰਫਿਊ ਦੌਰਾਨ ਕੋਈ ਵੀ ਵਿਅਕਤੀ ਘਰੋਂ ਬਾਹਰ ਜਾਂ ਗਲੀ ਵਿੱਚ ਜਾਂ ਸੜਕ ਅਤੇ ਜਨਤਕ ਥਾਵਾਂ ਤੇ ਨਹੀਂ ਆਵੇਗਾ ਬਸ਼ਰਤੇ ਕਿ ਉਸ ਨੂੰ ਵਿਸ਼ੇਸ਼ ਹਲਾਤਾਂ ਵਿੱਚ ਬਾਹਰ ਨਿਕਲਣ ਦੀ ਇਜਾਜਤ ਨਾ ਦਿੱਤੀ ਗਈ ਹੋਵੇ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ•ਾਂ ਕਿਹਾ ਕਿ ਇਹ ਕਰਫਿਊ ਭਾਰਤੀ ਫੌਜ/ਏਅਰ ਫੋਰਸ/ ਪੈਰਾ ਮਿਲਟਰੀ ਫੋਰਸਜ /ਪੁਲਿਸ ਫੋਰਸ / ਸਿਵਲ ਡਿਫੈਂਸ ਜਵਾਨਾਂ ਤੇ ਲਾਗੂ ਨਹੀਂ ਹੋਵੇਗਾ।
ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰਫਿਓ ਦੋਰਾਨ  ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਸੇਵਾਵਾਂ ਲਈ ਸਿਹਤ ਅਤੇ ਮੈਡੀਕਲ ਐਜੂਕੇਸ਼ਨ ਵਿਭਾਗ ਦੇ ਸਮੂਹ ਕਰਮਚਾਰੀਆਂ ਨੂੰ ਉਹਨਾਂ ਦੇ ਸਨਾਖਤੀ ਕਾਰਡ ਦੇ ਅਧਾਰ ਤੇ ਇਸ ਕਰਫਿਊ ਦੌਰਾਨ ਆਉਣ-ਜਾਣ ਤੋਂ ਢਿੱਲ ਹੋਵੇਗੀ ਅਤੇ ਉਹਨਾਂ ਨੂੰ ਕਰਫਿਊ ਪਾਸਾਂ ਦੀ ਕੋਈ ਜਰੂਰਤ ਨਹੀਂ ਹੋਵੇਗੀ। ਉਨ•ਾਂ ਕਿਹਾ ਕਿ  ਸਾਰੇ ਪ੍ਰਾਈਵੇਟ ਹਸਪਤਾਲ/ ਨਰਸਿੰਗ ਹੋਮ/ਡਾਇਗਨੋਸਟਿਕ ਲੈਬੋਰਟਰੀਆਂ  ਨੂੰ ਕਰਫਿਊ ਦੌਰਾਨ ਖੁੱਲ ਦੀ ਇਜਾਜਤ ਹੈ ਅਤੇ ਉਨ•ਾਂ ਨੂੰ ਪੰਜਾਬ ਮੈਡੀਕਲ/ਡੈਂਟਲ ਕੌਂਸਲ ਜਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਜਾਰੀ ਕੀਤੇ ਗਏ ਸਨਾਖਤੀ ਕਾਰਡ ਹੋਣਾ ਚਾਹੀਦਾ ਹੈ। ਉਨ•ਾਂ ਨੂੰ  ਕਰਫਿਊ ਪਾਸਾਂ ਦੀ ਲੋੜ ਨਹੀਂ ਹੈ। ਉਨ•ਾਂ ਕਿਹਾ ਕਿ ਪ੍ਰਾਈਵੇਟ ਨਰਸਿੰਗ ਹੋਮ ਨੂੰ ਜੇਕਰ ਆਪਣੇ ਕਿਸੇ ਹੋਰ ਮੁਲਾਜਮਾਂ ਦੀ ਜਰੂਰਤ ਹੋਵੇ ਤਾਂ ਉਹਨਾਂ ਦੇ ਕਰਫਿਊ ਪਾਸ ਇਸ ਦਫਤਰ ਵਲੋਂ ਜਾਰੀ ਕੀਤੇ ਜਾਣਗੇ।
ਉਨ•ਾਂ ਕਿਹਾ ਕਿ  ਕਰਫਿਓ ਦੋਰਾਨ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਈਗਨੋਸਟਿਕ ਲੈਬਰੋਟਰੀ ਵੱਲੋਂ ਦਿੱਤਾ ਗਿਆ  ਰੋਗੀ ਦਾ ਕਾਰਡ ਹੋਵੇ ਜਾਂ ਡਾਕਟਰ ਦੀ ਪਰਚੀ ਹੋਣੀ ਚਾਹੀਦੀ ਹੈ ਰੋਗੀਆਂ ਨੂੰ ਇਸ ਕਰਫਿਊ ਦੌਰਾਨ ਹਸਪਤਾਲ ਜਾਣ ਦੀ ਢਿੱਲ ਹੋਵੇਗੀ  , ਨਵੇਂ ਮਰੀਜ ਨੂੰ ਈ-ਪਾਸ ਦਿਖਾਉਣ ਤੇ ਹਸਪਤਾਲ ਤੋਂ ਆਉਣ-ਜਾਣ ਦੀ ਛੋਟ ਹੋਵੇਗੀ। ਫਿਰ ਵੀ ਜੇਕਰ ਕਿਸੇ ਮਰੀਜ ਦੀ ਗੰਭੀਰ ਹਾਲਤ ਹੈ ਤਾਂ ਉਸ ਨੂੰ ਹਸਪਤਾਲ ਜਾਣ ਦੀ ਬਿਨਾਂ ਕਿਸੇ ਪਾਸ ਜਾਂ ਕਾਰਡ ਤੋਂ ਜਾਣ ਦੀ ਛੋਟ ਹੋਵੇਗੀ। ਉਨ•ਾਂ ਦੱਸਿਆ ਕਿ ਡਰੱਗ ਡਿਪੈਂਡੈਂਟ ਵਿਅਕਤੀ ਨੂੰ ਓੁਟ ਸੈਂਟਰਾਂ ਵਿੱਚ ਜਾਣ-ਆਉਣ ਦੀ ਢਿੱਲ ਇਸ ਸ਼ਰਤ ਤੇ ਹੋਵੇਗੀ ਕਿ ਉਸ ਕੋਲ ਡਾਕਟਰ ਦੀ ਪਰਚੀ  ਹੋਵੇ ਜਾਂ ਸੈਂਟਰ ਵੱਲੋਂ ਕਾਰਡ ਜਾਰੀ ਕੀਤਾ ਗਿਆ ਹੋਵੇ।
ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਆਮ ਜਨਤਾ ਨੂੰ ਸਹੂਲਤਾਂ ਦਿੰਦੇ ਹੋਏ ਪੈਟਰੋਲ/ ਡੀਜਲ ਪੰਪ ਕਰਫਿਊ ਦੌਰਾਨ ਖੁੱਲੇ ਰਹਿਣਗੇ, ਐਲ.ਪੀ.ਜੀ. ਡਿਸਟ੍ਰੀਬਿਊਟਰ ਏਜੰਸੀਆਂ ਸਵੇਰੇ 10.00 ਤੋਂ ਸ਼ਾਮ 4.00 ਵਜੇ ਤੱਕ ਖੁਲੀਆਂ ਰਹਿਣਗੀਆਂ  ਅਤੇ ਉਨ•ਾਂ ਵੱਲੋਂ ਯਕੀਨੀ ਬਣਾਇਆ ਜਾਵੇਗਾ ਕਿ ਉਹ ਆਪਣੇ ਗ੍ਰਾਹਕਾਂ ਨੂੰ ਹੋਮ ਡਲਵਰੀ ਕਰਕੇ ਗੈਸ ਸਿਲੰਡਰ ਉਪਲਬੱਦ ਕਰਵਾਉਂਣਗੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply