ਸਿਵਲ ਹਸਪਤਾਲ ਪਠਾਨਕੋਟ ਵਿਖੇ (ਕੋਵਿਡ-19) ਅਧੀਨ ਐਲ.ਐਚ .ਵੀ ਅਤੇ ਏ.ਐਨ. ਐਮ ਦੀ ਟ੍ਰੇਨਿਂਗ ਕਰਵਾਈ

ਸਿਵਲ ਹਸਪਤਾਲ ਪਠਾਨਕੋਟ ਵਿਖੇ (ਕੋਵਿਡ-19) ਅਧੀਨ ਐਲ.ਐਚ .ਵੀ ਅਤੇ ਏ.ਐਨ. ਐਮ ਦੀ ਟ੍ਰੇਨਿਂਗ ਕਰਵਾਈ
ਪਿੰਡਾ ਵਿਚ ਘਰ ਘਰ ਸਿਹਤ ਟੀਮਾਂ ਭੇਜ ਕੇ ਲੋਕਾਂ ਨੂੰ ਕਰੋਨਾ ਵਾਇਰਸ ਬਾਰੇ ਕੀਤਾ ਜਾ ਰਿਹਾ ਜਾਗਰੂਕ
ਪਠਾਨਕੋਟ, 4 ਅਪ੍ਰੈਲ (RAJINDER RAJAN BUREAU CHIEF)      ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰੋਨਾ ਵਾਇਰਸ (ਕੋਵਿਡ-19) ਅਧੀਨ ਐਲ.ਐਚ .ਵੀ ਅਤੇ ਏ.ਐਨ. ਐਮ ਦੀ ਟ੍ਰੇਨਿਂਗ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸ਼ੀ ਵਿਖੇ ਕਰਵਾਈ ਗਈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ  ਗਾਈਡ ਲਾਈਨ ਅਨੁਸਾਰ ਕਰਮਚਾਰਨਾਂ ਨੂੰ ਸੋਸਲ ਡਿਸਟੈਂਸ ਅਨੁਸਾਰ ਹੀ ਬੈਠਾਇਆ ਗਿਆ। ਜਿਲ•ਾ ਕਮਿਊਨਿਟੀ  ਮੋਬਲਾਇਜਰ  ਗੁਰਪ੍ਰੀਤ ਕੋਰ ਨੇ ਟ੍ਰੇਨਿਗ ਦੀ ਸ਼ੁਰੁਆਤ ਕਰਦਿਆਂ ਦੱਸਿਆ ਕਿ ਭਾਰਤ ਦੇ ਕੁੱਝ ਸੂਬਿਆਂ ਵਿਚ ਕਰੋਨਾ ਵਾਇਰਸ਼ ਦਾ ਆਤੰਕ ਬਹੁਤ ਫੈਲਿਆ ਹੋਇਆ ਹੈ। ਜਿਸ ਦੇ ਬਚਾਉ ਲਈ ਸਿਹਤ ਵਿਭਾਗ ਵਲੋ ਸਹਿਰਾਂ ਅਤੇ ਪਿੰਡਾ ਵਿਚ ਘਰ ਘਰ ਸਿਹਤ ਟੀਮਾਂ ਭੇਜ ਕੇ ਲੋਕਾਂ ਨੂੰ ਕਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸਦੇ ਬਚਾਅ ਲਈ ਸਾਨੂੰ ਆਪਣੀ ਸਿਹਤ ਦਾ  ਵੀ ਖਿਆਲ ਰੱਖਣਾ ਚਾਹੀਦਾ ਹੈ। ਕਿਸੇ ਵਿਅਕਤੀ ਨੂੰ ਖਾਂਸੀ ਜਾ ਬੁਖਾਰ ਹੋਵੇ ਤਾਂ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਣੀ ਚਾਹੀਦੀ ਹੈ ਕਿਸੇ ਨਾਲ ਹੱਥ ਨਹੀਂ ਮਿਲਾਉਂਣਾ ਚਾਹੀਦਾ ਅਤੇ 1 ਮੀਟਰ ਦੀ ਦੂਰੀ ਰਖਣੀ ਚਾਹੀਦੀ ਹੈ। ਜਦੋਂ ਵੀ ਖਾਂਸੀ ਜਾ ਨਿੱਛ ਆਵੇ ਤਾਂ ਮੁੰਹ ਨੂੰ ਰੁਮਾਲ ਜਾ ਮਾਸਕ ਨਾਲ ਢੱਕਣਾ ਚਾਹੀਦਾ ਹੈ। ਹੱਥਾਂ  ਨੂੰ ਸੈਨੀਟਾਈਜਰ ਜਾਂ ਸਾਬੁਣ ਨਾਲ ਚੰਗੀ ਤਰ•ਾ ਧੋਣਾ ਚਾਹੀਦਾ ਹੈ। ਜਿਹੜੇ ਲੋਕ ਵਿਦੇਸ਼ਾ ਤੋਂ ਘਰ ਵਾਪਿਸ ਆਏ ਹਨ। ਉਨਾਂ ਨੂੰ 14 ਦਿਨਾਂ ਲਈ ਘਰ ਵਿੱਚ ਹੀ ਇਕਾਂਤਵਾਸ ਕਰਕੇ ਉਹਨਾਂ ਦਾ ਨਿੱਰਖਣ ਕਰਨਾ ਚਾਹੀਦਾ ਹੈ। ਅਗਰ ਉਹਨਾਂ ਵਿਚ ਕਰੋਨਾ ਵਾਇਰਸ ਦੇ ਕੋਈ ਲੱਛਣ ਪੈਦਾ ਹੁੰਦੇ ਹਨ ਤੇ ਉਨ•ਾਂ ਨੂੰ ਆਇਸੋਲੇਸ਼ਨ ਵਾਰਡ ਵਿਚ ਭੇਜਿਆ ਜਾਵੇ। ਜਿਲ•ਾ ਮਾਸ ਮੀਡੀਆ ਅਤੇ ਸੂਚਨਾਂ ਅਫਸਰ ਗੁਰਿਂਦਰ ਕੋਰ ਨੇ ਦੱਸਿਆ ਕਿ ਸਾਵਧਾਨੀ ਅਤੇ ਪਰਹੇਜ ਨਾਲ ਇਸ ਬੀਮਾਰੀ ਤਂੋ ਬਚਿਆ ਜਾ ਸਕਦਾ ਹੈ ਜਿਹੜੇ ਵੀ ਰਿਸ਼ਤੇਦਾਰ ਵਿਦੇਸ਼ਾਂ ਤੋਂ ਘਰ ਆਉੰਦੇ ਹਨ ਉਹਨਾਂ ਦੀ ਜਾਂਣਕਾਰੀ ਸਿਹਤ ਵਿਭਾਗ ਨੂੰ ਜਰੂਰ ਦੇਣੀ ਚਾਹੀਦੀ ਹੈ ਤਾਂਕਿ ਉਹਨਾਂ ਨੂੰ ਆਇਸੋਲੇਟ ਕੀਤਾ ਜਾਵੇ ਤਾਂ ਜੋ ਬੀਮਾਰੀ ਫੈਲਣ ਤੋਂ ਬਚਾਇਆ ਜਾ ਸਕੇ ਇਸ ਸਮੇਂ ਚੰਪਾ ਰਾਣੀ ਐਲ. ਐਚ. ਵੀ, ਸਰਿਸ਼ਟਾ ਦੇਵੀ ਬਿਮਲਾ , ਬਲਜਿੰਦਰ , ਸੀਮਾ, ਹਰਪ੍ਰੀਤ, ਵੀਨਾ, ਅਨੁਰਾਧਾ, ਪ੍ਰਿਆ ਮਹਾਜਨ ਆਦਿ ਹਾਜਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply