ਕਿਸ਼ਨਗੜ੍ਹ ,ਅਲਾਵਲਪੁਰ ਅਤੇ ਪਚਰੰਗਾ ਵਿਖੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਸ ਵਲੋਂ ਕੀਤੇ ਮਾਮਲੇ ਦਰਜ

ਕਰਫਿਊ ਦੇ ਬਾਵਜੂਦ ਕਿਸ਼ਨਗੜ੍ਹ ਵਿਖੇ ਦੁਕਾਨਦਾਰਾਂ ਵਲੋਂ ਚੋਰ ਮੋਰੀਆਂ ਰਾਹੀਂ ਵੇਚਿਆ ਜਾ ਰਿਹਾ ਹੈ ਸਾਮਾਨ
  * ਪੁਲਸ ਚੌਕੀ ਕਿਸ਼ਨਗੜ੍ਹ ,ਪਚਰੰਗਾ ਅਤੇ ਅਲਾਵਲਪੁਰ ਇੱਕ ਦਰਜਨ ਮੋਟਰਸਾਈਕਲ ਕੀਤੇ ਬਾਊਂਡ
ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ ) – ਕਰੋਨਾ ਵਾਇਰਸ ਦੇ ਮੱਦੇਨਜ਼ਰ ਚੱਲ ਰਹੇ ਕਰਫ਼ਿਊ  ਵਿੱਚ ਡੀਜੀਪੀ ਦਿਨਕਰ ਗੁਪਤਾ ਵੱਲੋਂ  ਜ਼ਿਲ੍ਹਿਆਂ ਦੇ ਐਸ ਐਸ ਪੀਜ਼ ਨਿਰਦੇਸ਼ ਦਿੱਤੇ ਗਏ ਹਨ। ਕਿ ਪਿੰਡਾਂ ਨੂੰ ਵੀ ਪੂਰਨ ਤੌਰ ਤੇ ਬੰਦ ਕੀਤਾ ਜਾਵੇ । ਇਲਾਕੇ ਦੇ ਸਾਰੇ ਹੀ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ । ਕਿਸੇ ਨੂੰ ਵੀ ਪਿੰਡ ਵਿੱਚ ਬਗੈਰ ਮਤਲਬ ਤੋਂ ਘੁੰਮਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ । ਦੋ ਪਹੀਆਂ ਦੇ ਘੁੰਮਣ ਵਾਲੇ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਪਿੰਡਾਂ ਵਿੱਚ ਸਵੇਰੇ ਪੰਜ ਵਜੇ ਤੋਂ ਲੈ ਕੇ ਰਾਤ ਦਸ ਵਜੇ ਤੱਕ ਠੀਕਰੀ ਪਹਿਰੇ ਲਗਾਏ ਗਏ ਹਨ । ਪ੍ਰੰਤੂ ਇਸ ਦੇ ਬਾਵਜੂਦ ਵੀ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ । ਕਿਸ਼ਨਗੜ੍ਹ ਵਿਖੇ ਦੁਕਾਨਦਾਰਾਂ ਵੱਲੋਂ ਚੋਰ ਮੋਰੀਆਂ ਰਾਹੀਂ ਮਹਿੰਗੇ ਭਾਅ ਤੇ ਸਾਮਾਨ ਵੇਚਿਆ ਜਾ ਰਿਹਾ ਹੈ । ਪਿੰਡਾਂ ਵਿੱਚ ਬਗੈਰ ਮਤਲਬ ਤੋਂ ਘੁੰਮਣ ਵਾਲੇ ਨੌਜਵਾਨਾਂ ਅਤੇ ਤਾਸ਼ ਖੇਡਣ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ ।
*  ਪਚਰੰਗਾ ਪੁਲਿਸ ਚੌਕੀ ਇੰਚਾਰਜ ਐੱਸ ਆਈ  ਸੁਖਜੀਤ ਸਿੰਘ ਬੈਂਸ ਦੱਸਿਆ ਕਿ ਉਨ੍ਹਾਂ ਨੂੰ ਪਤਵੰਤਿਆਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਕੁੱਝ ਨੌਜਵਾਨਾਂ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਬਿਨਾਂ ਵਜ੍ਹਾ ਘੁੰਮਿਆ ਜਾ ਰਿਹਾ ਹੈ । ਇਲਾਕੇ ਦੇ ਪਿੰਡ ਕਾਲਾ ਬੱਕਰਾ, ਜੱਲੋਵਾਲ ਕਾਲੋਨੀ , ਸੁਦਾਣਾ ,ਕੰਧਾਲਾ ਗੁਰੂ, ਬਾਹੋਪੁਰ ਬੂਲੇ ਆਦਿ ਤੋਂ ਇਲਾਵਾ ਹੋਰ ਪਿੰਡਾਂ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲੇ 7 ਨੌਜਵਾਨਾਂ ਖਿਲਾਫ ਮਾਮਲੇ ਦਰਜ ਕਰਕੇ ਚਲਾਣ ਕੱਟੇ ਗਏ ਹਨ । ਸਕੂਟਰ ਮੋਟਰਸਾਈਕਲਾਂ ਤੇ ਘੁੰਮਣ ਵਾਲੇ ਨੌਜਵਾਨਾਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਮੋਟਰਸਾਈਕਲਾਂ ਨੂੰ ਬਾਊਂਡ ਕਰ ਦਿੱਤਾ ਗਿਆ ਹੈ ।
  ਉਨ੍ਹਾਂ ਪਿੰਡਾਂ ਵਿੱਚ ਅਨਾਊਂਸਮੈਂਟ ਵੀ ਕਰਵਾ ਦਿੱਤੀ ਗਈ ਹੈ। ਅਗਰ ਬਿਨਾਂ ਵਜ੍ਹਾ ਪਿੰਡਾਂ ਦੇ ਵਿੱਚ ਕਿਸੇ ਨੂੰ ਘੁੰਮਦਾ ਦੇਖਿਆ ਗਿਆ ਜਾਂ ਮਨਜ਼ੂਰੀ ਤੋਂ ਬਗ਼ੈਰ ਕਿਸੇ ਨੇ ਦੁਕਾਨਾਂ ਖੋਲ੍ਹੀਆਂ ਤਾਂ ਉਕਤ ਕਲਾ ਵੀ ਸਖਤ ਕਾਰਵਾਈ ਕੀਤੀ ਜਾਵੇਗੀ ।  ਫਿਓ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ । ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਆਪਣੇ ਬੱਚਿਆਂ ਨੂੰ ਵੀ ਬਾਹਰ ਲਿਖਣ ਤੋਂ ਵਰਜਿਆ ਜਾਵੇ ।
* ਕਿਸ਼ਨਗੜ੍ਹ ਪੁਲਿਸ ਚੌਕੀ ਇੰਚਾਰਜ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕਰਫਿਊ ਵਿੱਚ ਬਗੈਰ ਮਤਲਬ ਤੋਂ ਘੁੰਮਣ ਵਾਲੇ ਨੌਜਵਾਨਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ । ਸਕੂਟਰ ਮੋਟਰਸਾਈਕਲ ਵੀ ਬਾਂਡ ਕੀਤੇ ਗਏ ਹਨ । ਕਿਹਾ ਕਿ ਕੁਝ ਦੁਕਾਨਦਾਰਾਂ ਵੱਲੋਂ ਚੋਰ ਮੋਰੀਆਂ ਰਾਹੀਂ ਦੁਕਾਨਾਂ ਤੋਂ ਸਾਮਾਨ ਵੇਚਿਆ ਜਾ ਰਿਹਾ ਹੈ । ਉਨ੍ਹਾਂ ਕਿ ਸਬਜ਼ੀ ਵਾਲੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇੱਕ ਕਾਰ ਨੂੰ ਵੀ ਬਾਂਡ ਕੀਤਾ ਗਿਆ ਹੈ । ਉਨ੍ਹਾਂ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਦੁਕਾਨਾਂ ਨੂੰ ਬੰਦ ਕਰਕੇ ਰੱਖਣ ਕਾਲਰ ਉਨ੍ਹਾਂ ਨੇ ਕਿਸੇ ਦੀ ਦੁਕਾਨ ਖੁੱਲ੍ਹੀ ਪਾਈ ਗਈ ਤਾਂ ਦੁਕਾਨਦਾਰਾਂ ਖਿਲਾਫ਼ ਵੀ ਮਾਮਲੇ ਦਰਜ ਕੀਤੇ ਜਾਣਗੇ ।
* ਅਲਾਵਲਪੁਰ ਪੁਲਿਸ ਚੌਕੀ ਇੰਚਾਰਜ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਬਿਨਾਂ ਕਿਸੇ ਮਤਲਬ ਤੋਂ ਅਲਾਵਲਪੁਰ ਸ਼ਹਿਰ ਵਿਖੇ ਘੁੰਮਣ ਵਾਲੇ ਨੌਜਵਾਨਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਅਤੇ ਚ ਕਈਆਂ ਦੇ ਚਲਾਨ ਵੀ ਕੱਟੇ ਗਏ ਹਨ । ਉਨ੍ਹਾਂ ਕਿਹਾ ਕਿ ਕਾਰ ਫੁੱਲ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply