ਪ੍ਰਾਈਵੇਟ ਹਸਪਤਾਲ ਓ.ਪੀ.ਡੀ. ਚਾਲੂ ਕਰ ਲੋਕਾਂ ਨੂੰ ਦੇਣ ਸਿਹਤ ਸੇਵਾਵਾਂ-ਡਿਪਟੀ ਕਮਿਸ਼ਨਰ

ਪਾ੍ਈਵੇਟ ਹਸਪਤਾਲਾਂ ਦਾ ਸਹਿਯੋਗ ਕਰੋਨਾਂ ਵਾਈਰਸ ਨਾਲ ਲੜਨ ਦੀ ਸਕਦੀ ਲਈ ਜਿਲ•ਾ ਪ੍ਰਸਾਸਨ ਦੀ ਸਮਰੱਥਾ ਕਰ ਸਕਦਾ ਹੈ ਦੋ ਗੁਣਾ
ਪਠਾਨਕੋਟ, 5 ਅਪ੍ਰੈਲ (RAJINDER RAJAN BUREAU CHIEF)  ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਸਮੇ ਕੋਵਿਡ 19 ਦੇ ਨਾਲ ਇਕੱਲਾ ਸਾਡਾ ਦੇਸ ਹੀ ਨਹੀ ਪੂਰੀ ਦੂਨੀਆ ਦੇ ਦੇਸ ਲੜਾਈ ਲੜ ਰਹੇ ਹਨ ਅਤੇ ਇਸ ਲੜਾਈ ਵਿੱਚ ਸਾਡੇ ਡਾਕਟਰ  ਸਭ ਤੋਂ ਪਹਿਲੇ ਫ੍ਰੰਟ ਲਾਈਨ ਤੇ ਲੜਾਈ ਲੜ ਰਹੇ ਹਨ, ਇਸ ਤੋਂ ਇਲਾਵਾ ਪੁਲਿਸ ਪ੍ਰਸਾਸਨ, ਜਿਲ•ਾ ਪ੍ਰਸਾਸਨਿਕ ਅਧਿਕਾਰੀ ਅਤੇ ਸਫਾਈ ਵਿਵਸਥਾ ਨਾਲ ਜੂੜੇ ਨਗਰ ਨਿਗਮ ਦੇ ਅਧਿਕਾਰੀ/ਕਰਮਚਾਰੀ ਫੀਲਡ ਵਿੱਚ ਸੜਕਾਂ ਤੇ ਉੱਤਰ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਜਿੱਥੇ ਇਨ•ਾਂ ਸਾਰਿਆਂ ਨੂੰ ਸਾਡੇ ਵੱਲੋਂ ਸਲਾਮ ਹੈ ਉੱਥੇ ਹੀ ਜਿਲ•ਾ ਪ੍ਰਸਾਸਨ ਇਨ•ਾਂ ਦਾ ਬਹੁਤ ਧੰਨਵਾਦੀ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਅੱਜ ਅਜਿਹੇ ਦੋਰ ਚੋਂ ਨਿਕਲ ਰਹੇ ਹਾਂ ਜਿੱਥੇ ਬਹੁਤ ਸਾਰੇ ਸਾਧਨ ਵੀ ਬਹੁਤ ਘੱਟ ਨਜਰ ਆਉਂਦੇ ਹਨ। ਉਨ•ਾਂ ਕਿਹਾ ਕਿ ਸਿਹਤ ਵਿਭਾਗ ਦਾ ਇਸ ਕਾਰਜ ਵਿੱਚ ਪੂਰਨ ਸਹਿਯੋਗ ਹੈ ਪਰ ਕੂਝ ਦਿਨਾਂ ਤੋਂ ਦੇਖਣ ਵਿੱਚ ਆਇਆ ਹੈ ਕਿ ਪ੍ਰਾਈਵੇਟ ਸਿਹਤ ਸੇਵਾਵਾਂ ਵੱਲੋਂ ਕੂਝ ਕੂ ਹਸਪਤਾਲਾਂ ਵੱਲੋਂ ਓ.ਪੀ.ਡੀ. ਬੰਦ ਕੀਤੀ ਗਈ ਹੈ , ਉਨ•ਾਂ ਕਿਹਾ ਕਿ ਜਿਨ•ਾਂ ਪਾ੍ਰਈਵੇਟ ਹਸਪਤਾਲਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ ਮੈ ਉਨ•ਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਅੋਖੀ ਘੜ•ੀ ਵਿੱਚ ਸਾਡਾ ਫਰਜ ਬਣਦਾ ਹੈ ਕਿ ਅਸੀਂ ਅਪਣੀਆਂ ਸੇਵਾਵਾਂ ਦੇ ਕੇ ਲੋਕਾਂ ਦੀ ਸਿਹਤ ਦਾ ਖਿਆਲ ਰੱਖੀਏ। ਉਨ•ਾ ਕਿਹਾ ਕਿ ਪ੍ਰਾਈਵੇਟ ਹਸਪਾਲਾਂ ਨੂੰ ਬੇਨਤੀ ਹੈ ਕਿ ਜੋ ਲੋਕ ਛੋਟੀਆਂ ਮੋਟੀਆਂ ਬੀਮਾਰੀਆਂ ਲਈ ਉਨ•ਾਂ ਤੱਕ ਪਹੁੰਚ ਰਹੇ ਹਨ ਉਹ ਡਾਕਟਰ ਉਨ•ਾਂ ਦਾ ਇਲਾਜ ਕਰਨ ਲਈ ਅੱਗੇ ਆਉਂਣ। ਉਨ•ਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਅਗਰ ਪ੍ਰਾਈਵੇਟ ਹਸਪਤਾਲਾਂ ਦਾ ਸਟਾਫ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ ਤਾਂ ਕਰੋਨਾਂ ਬੀਮਾਰੀ ਨਾਲ ਲੜਨ ਦੀ ਤਾਕਤ ਸਾਡੀ ਦੋ ਗੁਣਾ ਹੋ ਜਾਵੇਗੀ। ਉਨ•ਾਂ ਕਿਹਾ ਕਿ ਅਜਿਹੇ ਸਮੇਂ ਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਮਾਜ ਦੀ ਸੇਵਾ ਲਈ ਅਪਣੇ ਹੁਨਰ ਦੀਆਂ ਸੇਵਾਵਾਂ ਦਈਏ। ਉਨ•ਾਂ ਕਿਹਾ ਕਿ ਜਿਲ•ਾ ਪ੍ਰਸਾਸਨ ਵੱਲੋਂ ਸਿਹਤ ਸੇਵਾਵਾਂ ਲਈ ਪਹਿਲਾ ਹੀ ਕਰਫਿਓ ਦੋਰਾਨ ਸਾਰੀਆਂ ਓ.ਪੀ.ਡੀ. ਚਲਾਉਂਣ ਦੀ ਆਗਿਆ ਹੈ। ਅਜਿਹੇ ਸਮੇਂ ਵਿੱਚ ਸਾਨੂੰ ਚਾਹੀਦਾ ਹੈ ਕਿ ਆਪਣੇ ਹਸਪਤਾਲਾਂ ਨੂੰ ਖੋਲ ਕੇ ਰੱਖੀਏ ਤਾਂ ਜੋ ਇਸ ਰਾਸਟਰੀ ਸਮੱਸਿਆ ਵਿੱਚ ਅਸੀਂ ਕਿਸੇ ਨਾ ਕਿਸੇ ਤਰ•ਾਂ ਲੋਕਾਂ ਨਾਲ ਸਹਿਯੋਗ ਕਰੀਏ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply