HOSHIARPUR/GURDASPUR (SURJIT SINGH SAINI) ਸਿੰਘ ਯੂਥ ਆਫ਼ ਪੰਜਾਬ 2 ਅਕਤੂਬਰ ਦਿਨ ਮੰਗਲਵਾਰ ਨੂੰ “ਪੰਜਾਬ ਦੇ ਪਾਣੀ ਅਤੇ ਕਿਸਾਨੀ ਮਸਲੇ” ਵਿਸ਼ੇ ‘ਤੇ ਬਾਬਾ ਫਰੀਦ ਮਾਡਰਨ ਹਾਈ ਸਕੂਲ ਦਾਰਾਪੁਰ,ਜਿਲਾ ਗੁਰਦਾਸਪਰ ਵਿਖੇ ਸਵੇਰੇ 10 ਤੋਂ 12 ਵਜੇ ਤੱਕ ਇੱਕ ਸੈਮੀਨਾਰ ਆਯੋਜਿਤ ਕਰੇਗਾ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਿਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਦੱਸਿਆ ਉਨ੍ਹਾਂ ਦੇ ਗੁਰਦਾਸਪੁਰ ਯੂਨਿਟ ਵੱਲੋਂ ਇਲਾਕੇ ਦੀਆਂ ਕਿਸਾਨ,ਸਮਾਜ ਸੇਵਕ,ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਸੰਯੋਗ ਨਾਲ ਇਹ ਸੈਮੀਨਰ ਕਰਵਾਇਆ ਜਾ ਰਿਹਾ ਹੈ। ਉਨ੍ਹਾ ਨੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਕੋਈ ਸਮਾਂ ਸੀ ਜਦ ਪੰਜਾਬ ਵਿੱਚ ਖੇਤੀ ਨੂੰ ਉੱਤਮ ਮੰਨਿਆ ਜਾਂਦਾ ਸੀ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਅੱਜ ਪੰਜਾਬ ਦੀ ਕਿਸਾਨੀ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੀ ਹੈ ਜਿਸ ਕਾਰਨ ਨੌਜਵਾਨ ਖੇਤੀ ਕਰਨ ਤੋਂ ਕਿਨਾਰਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਹਨਾ ਦੀ ਫਸਲ ਦਾ ਸਹੀ ਅਤੇ ਸਮੇ ਸਿਰ ਮੁੱਲ ਨਹੀਂ ਮਿਲ ਰਿਹਾ ਹੈ।ਇਕ ਸਾਲ ਤੋਂ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਰੁਕੀ ਹੋਈ ਹੈ ਅਤੇ ਅੱਜ ਇਹ ਤਰਾਸਦੀ ਬਣ ਚੁੱਕੀ ਹੈ ਕਿ ਅਪਣੇ ਹੀ ਪੈਸੇ ਲੈਣ ਲਈ ਕਿਸਾਨਾਂ ਨੂੰ ਧਰਨੇ ਅਤੇ ਰੋਸ ਮੁਜਾਹਰੇ ਕਰਨੇ ਪੈ ਰਹੇ ਹਨ।
ਜਸਵਿੰਦਰ ਸਿੰਘ ਕਾਹਨੂੰਵਾਨ ਨੇ ਕਿਹਾ ਕਿ ਭਾਰਤ ‘ਇੰਟਰਨੈਸ਼ਨਲ ਰਾਇਪੇਰੀਅਨ ਕਾਨੂੰਨ’ ਦੀ ਪਰਵਾਹ ਕੀਤੇ ਬਿਨਾਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਦੂਸਰੇ ਰਾਜਾਂ ਨੂੰ ਦੇ ਰਿਹਾ ਹੈ ਜਦਕਿ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਧਰਤੀ ਹੇਠਲਾ ਪਾਣੀ ਕੱਢਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਿਵਾਇਤੀ ਰਾਜਨੀਤਕ ਪਾਰਟੀਆਂ ਨੇ ਅੱਜ ਤੱਕ ਪਾਣੀਆਂ ਉੱਤੇ ਸਿਰਫ ਸਿਆਸਤ ਕੀਤੀ ਹੈ ਪਰ ਪੰਜਾਬ ਤੋਂ ਬਾਹਰ ਜਾ ਰਹੇ ਪਾਣੀਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀ ਚੁੱਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp