ਐਸ.ਡੀ.ਐਮ. ਪਠਾਨਕੋਟ ਅਰਸਦੀਪ ਸਿੰਘ ਨੇ ਟੀਮ ਨਾਲ ਕੀਤਾ ਹਸਪਤਾਲ ਦਾ ਦੋਰਾ, 100 ਆਈਸੋਲੇਟ ਬੈਡ ਦਾ ਕੀਤਾ ਗਿਆ ਪ੍ਰਬੰਧ—ਐਸ.ਡੀ.ਐਮ.

ਕਰੋਨਾ ਆਈਸੋਲੇਟ ਹਸਪਤਾਲ (ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ) ਵਿਖੇ ਸਾਰੇ ਪ੍ਰਬੰਧ ਮੁਕੰਮਲ

ਪਠਾਨਕੋਟ, 6 ਅਪ੍ਰੈਲ (RAJINDER RAJAN  BUREAU CHIEF)ਜਿਲ•ਾ ਪ੍ਰਸਾਸਨ ਵੱਲੋਂ ਕਰੋਨਾ ਵਾਈਰਸ ਦੇ ਚਲਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜਿਸ ਦੇ ਚਲਦਿਆਂ ਜਿਲ•ਾ ਪਠਾਨਕੋਟ ਵਿੱਚ ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਨੂੰ ਕਰੋਨਾ ਆਈਸੋਲੇਟ ਹਸਪਤਾਲ ਪਠਾਨਕੋਟ ਵਜੋਂ ਤਿਆਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਨੇ ਬਣਾਏ ਗਏ ਕਰੋਨਾ ਆਈਸੋਲੇਟ ਹਸਪਤਾਲ (ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ) ਦੇ ਪ੍ਰਬੰਧਾਂ ਦਾ ਦੋਰਾ ਕਰਨ ਮਗਰੋਂ ਦਿੱਤੀ। ਇਸ ਮੋਕੇ ਤੇ ਉਨ•ਾਂ ਨਾਲ ਸਰਵਸ੍ਰੀ ਰਜਿੰਦਰ ਸਿੰਘ ਮਨਹਾਸ ਡੀ.ਐਸ.ਪੀ. ਪਠਾਨਕੋਟ, ਡਾ. ਸੁਨੀਤਾ, ਡਾ. ਐਨ.ਕੇ.ਸਿੰਘ, ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ ਆਦਿ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਅੱਜ ਕਰੋਨਾ ਵਾਈਰਸ ਦਾ ਕਹਿਰ ਪੂਰੀ ਦੁਨੀਆਂ ਤੇ ਬਣਿਆ ਹੋਇਆ ਹੈ ਅਤੇ ਪੰਜਾਬ ਅੰਦਰ ਵੀ ਇਸ ਬੀਮਾਰੀ ਦੇ ਹਮਲੇ ਤੋਂ ਪਹਿਲਾ ਹੀ ਪੂਰੇ ਪੰਜਾਬ ਅੰਦਰ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਦੇ ਲਈ ਉਪਰਾਲੇ ਸੁਰੂ ਕਰ ਦਿੱਤੇ ਗਏ ਸੀ। ਜਿਸ ਦੇ ਚਲਦਿਆਂ ਜਿਲ•ਾ ਪ੍ਰਸਾਸਨ ਵੱਲੋਂ ਪਹਿਲਾ ਤੋਂ ਹੀ ਅਗੇਤੇ ਪ੍ਰਬੰਧਾਂ ਵਿੱਚ ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਨੂੰ ਕਰੋਨਾ ਆਈਸੋਲੇਟ ਹਸਪਤਾਲ ਪਠਾਨਕੋਟ ਵਜੋਂ ਤਿਆਰ ਕਰਨ ਲਈ ਕਾਰਜ ਸੁਰੂ ਕਰ ਦਿੱਤੇ ਸਨ। ਉਨ•ਾਂ ਦੱਸਿਆ ਕਿ ਇਸ ਹਸਪਤਾਲ ਨੂੰ ਪੂਰੀ ਤਰ•ਾਂ ਨਾਲ ਤਿਆਰ ਕਰ ਲਿਆ ਗਿਆ ਹੈ ਅਤੇ ਕਿਸੇ ਵੀ ਅਪਾਤਕਾਲੀਨ ਸਥਿਤੀ ਵਿੱਚ ਇੱਥੇ ਕਰੀਬ 100 ਬੈਡ ਦਾ ਆਈਸੋਲੇਟ ਹਸਪਤਾਲ ਦਾ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਪੂਰੀ ਤਰ•ਾਂ ਨਾਲ ਕਰਫਿਓ ਦੀ ਪਾਲਣਾ ਕਰੀਏ ਅਤੇ ਆਪਣੇ ਘਰ•ਾਂ ਅੰਦਰ ਬੰਦ ਰਹੀਏ ਤਾਂ ਜੋ ਅਸੀਂ ਕਰੋਨਾ ਦੇ ਵਿਸਥਾਰ ਤੇ ਕਾਬੂ ਪਾ ਸਕੀਏ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply