ਰਾਜ ਰਾਣੀ ਦੇ ਪਤੀ ਅਤੇ ਪੰਜ ਹੋਰ ਮੈਂਬਰਾਂ ਦੀ ਕਰੋਨਾ ਰਿਪੋਰਟ ਆਈ ਪਾਜੀਟਿਵ


 ਸੁਜਾਨਪੁਰ ਵਿਖੇ ਕਰੋਨਾ ਵਾਈਰਸ ਨਾਲ ਪਾਜੀਟਿਵ ਦੀ ਸੰਖਿਆ ਹੋਈ 6
ਪਠਾਨਕੋਟ, 8 ਅਪ੍ਰੈਲ (RAJINDER RAJAN BUREAU CHIEF) ਸੁਜਾਨਪੁਰ ਵਿਖੇ ਕਰੋਨਾ ਵਾਈਰਸ ਨਾਲ 75 ਸਾਲ ਦੀ ਬਜੂਰਗ ਮਹਿਲਾ ਦੀ ਕਰੋਨਾ ਵਾਈਰਸ ਨਾਲ ਮੋਤ ਹੋ ਗਈ ਸੀ , ਅੱਜ ਸਵੇਰੇ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰਾਂ ਦੀ ਕਰੋਨਾ ਰਿਪੋਰਟ ਆਈ ਹੈ ਜਿਸ ਵਿੱਚ ਮਹਿਲਾ ਦਾ ਪਤੀ ਪ੍ਰੇਮ ਪਾਲ ਪੋਜਟਿਵ ਆਇਆ ਸੀ ਅਤੇ ਇਸ ਪਰਿਵਾਰ ਦੇ ਕਰੀਬ 5-6 ਮੈਂਬਰਾਂ ਦੇ ਟੈਸਟ ਰੀਸੈਂਪਲਿੰਗ ਲਈ ਭੇਜੇ ਗਏ ਸਨ। ਬਾਅਦ ਦੁਪਿਹਰ ਰਿਪੋਰਟ ਆਉਂਣ ਤੇ ਰਾਜ ਰਾਣੀ ਦੇ ਪਰਿਵਾਰ ਦੇ 5 ਮੈਂਬਰ ਹੋਰ ਕਰੋਨਾ ਵਾਈਰਸ ਨਾਲ ਪਾਜੀਟਿਵ ਪਾਏ ਗਏ ਹਨ।
ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਬਾਅਦ ਦੁਪਿਹਰ ਆਈ ਰਿਪੋਰਟ ਦੇ ਅਨੁਸਾਰ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰ ਰਿਸਵ (23),ਜੋਤੀ (34), ਪਰਵੀਨ (53), ਪ੍ਰੋਮਿਲਾ ਸਰਮਾ (50) ਅਤੇ ਸੁਰੇਸ (54) ਕਰੋਨਾ ਵਾਈਰਸ ਪਾਜੀਟਿਵ ਪਾਏ ਗਏ ਹਨ। ਉਨ•ਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਘਰਾਂ ਵਿੱਚ ਰਹੋ ਤੱਦ ਹੀ ਅਸੀਂ ਇਸ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply