ਕਰੋਨਾ ਵਾਇਰੈਸ ਤੋਂ ਨਿਪਟਣ ਲਈ ਸਰਕਾਰ ਦੇ ਕਾਨੂੰਨਾ ਦੀ ਪਾਬੰਦੀ ਇਸ ਸਮੇਂ ਮੁਸਲਮਾਨਾਂ ਦੀ ਸਮਾਜਿਕ ਅਤੇ ਧਾਰਮਿਕ ਜਿਮੇਵਾਰੀ ਹੈ – ਤਾਰਿਕ ਅਹਿਮਦ


ਇਸਲਾਮ ਫਿਤਰੀ ਧਰਮ ਹੈ ਜੋ ਦੁਆ ਦੇ ਨਾਲ ਨਾਲ ਅਸੂਲਾਂ ਨੂੰ ਅਪਨਾਓਣ ਦਾ ਵੀ ਹੁਕਮ ਦਿੰਦਾ ਹੈ ।
ਬਾਨੀ ਇਸਲਾਮ ਹਜਰਤ ਮੁੰਹਮਦ ਸ ਅਲੈਹੇ ਵਸਲਮ ਨੇ ਅੱਜ ਤੋਂ ੧੪੦੦ ਸਾਲ ਪਹਿਲਾਂ ਸਾਨੂੰ ਇਹੋ ਜਿਹੀ ਬਿਮਾਰੀ ਦੇ ਸਮੇਂ
ਸਮਾਜੀ ਦੂਰੀ ਦੀ ਸਿਖਿਆ ਦਿਤੀ ਹੈ
HOSHIARPUR, 8 ਅਪੈਲ (ADESH PARMINDER SINGH) ਮੁਸਲਿਮ ਜਮਾਤ ਅਹਿਮਦੀਆ ਬਾਰਤ ਦੇ ਪ੍ਰੈਸ ਸਕੱਤਰ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰੀਲੀਜ ਰਾਂਹੀ
ਦਸਿਆ ਹੈ ਕਿ ਅੱਜ ਜਦੋਂ ਕਿ ਪੂਰੀ ਦੁਨੀਆਂ ਕਰੋਨਾ ਵਾਇਰੈਸ ਦੀ ਬੀਮਾਰੀ ਦੇ ਚੈਲੈਂਜ ਤੋਂ ਨਿਪਟਣ ਲਈ ਮਿਹਨਤ ਕਰ ਰਹੀ ਹੈ ਵੱਖ ਵੱਖ ਸਰਕਾਰੀ ਅਤੇ ਨਿਜੀ ਅਦਾਰੇ ਇਸ ਸਮੇਂ ਵੱਖ ਵੱਖ ਬਚਾਅ ਦੇ ਤਰੀਕੇ ਅਪਣਾ ਰਹੇ ਹਨ ਅਤੇ ਬਾਰਤ ਦੀ ਸਰਕਾਰ ਅਤੇ ਸੂਬਿਆਂ ਦੀ ਸਰਕਾਰਾਂ ਵੀ ਇਸ ਆਫਤ ਤੋਂ ਨਿਪਟਣ ਦੇ ਲਈ ਵੱਖ ਵੱਖ ਮਨਸੂਬੇ ਬਣਾ ਰਹੇ ਹਨ । ਅਤੇ ਡਾਕਟਰ ਅਤੇ ਨਰਸਾਂ ਅਤੇ ਮੈਡੀਕਲ ਨਾਲ ਜੂੜੇ ਲੋਕ ,ਪੁਲਿਸ ਅਤੇ ਵੱਖ ਵੱਖ ਸਰਕਾਰੀ ਮਹਿਕਮੇ ਇਸ ਤੋਂ ਨਿਪਟਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ । ਓਥ ਦੂਸਰੇ ਪਾਸੇ ਭਾਰਤ ਵਿਚ ਕੁਝ ਹੋਈਆਂ ਘਟਨਾਵਾਂ ਦੇ ਨਤੀਜਿਆਂ ਵਿਚ ਇਸ ਆਫਤ ਦੁ ਸਮੇਂ ਤੇ ਇਸਲਾਮ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਅਤੇ ਇਸਲਾਮ ਨੂੰ ਇਸ ਬਿਮਾਰੀ ਦੇ ਫੈਲਾਓਣ ਦੇ ਹਵਾਲੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਪ੍ਰਸ਼ਾਸਨ ਦਾ ਹੁਕਮ ਮਨਣਾ ਇਕ ਮੁਸਲਮਾਨ ਦਾ ਦੀਨੀ ਫਰੀਜਾ ਹੈ ਮੁਸਲਿਮ ਅਹਿਮਦੀਆ ਜਮਾਤ ਭਾਰਤ ਸਰਕਾਰ ਅਤੇ ਸੂਬਿਆਂ ਦੀ ਸਰਕਾਰਾਂ ਦਾ ਧੰਨਵਾਦ ਕਰਦੀ ਹੈ ਕਿ ਸਰਕਾਰਾਂ ਨੇ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਲਈ ਕਦਮ ਚੁਕੇ ਹਨ ਓਹ ਓਹਨਾਂ ਨੇ ਲੋਕਾਂ ਦੀ ਭਲਾਈ ਲਈ ਚੁਕੇ ਹਨ ਇਸ ਲਈ ਸਰਕਾਰੀ ਆਦੇਸ਼ਾਂ ਨੂੰ ਮਨਣਾ ਹਰ ਮੁਸਲਮਾਨ ਦਾ ਦੀਨੀ ਫਰੀਜਾ ਹੈ । ਇਸਲਾਮੀ ਸਿਖਿਆਵਾਂ ਦੀ ਰੋਸ਼ਨੀ ਵਿਚ ਸਰਕਾਰ ਦੀ ਇਹਨਾ ਹਦਾਇਤਾਂ ਦੀ ਪਾਬੰਦੀ ਕਰਨ ਨਾਲ ਨਾ ਸਿਰਫ ਇਕ ਮੁਸਲਮਾਨ ਆਪਣੇ ਆਪ ਨੂੰ ਬਚਾ ਸਕਦਾ ਹੈ ਬਲਕਿ ਇਹ ਇਕ ਮੁਸਲਮਾਨ ਦੀ ਸਮਾਜੀ ਜਿਮੇਵਾਰੀ ਹੈ ਕਿ ਓਹ ਇਨਸਾਨਾਂ ਦੀ ਭਲਾਈ ਲਈ ਇਹਨਾਂ ਇਸਲਾਮੀ ਸਿਖਿਆਵਾਂ ਤੇ ਅਮਲ ਕਰੇ ।
ਇਸ ਬਿਮਾਰੀ ਤੋਂ ਬਚਣ ਲਈ ਇਸਲਾਮੀ ਅਸੂਲ
ਇਸਲਾਮ ਨੇ ਹਮੇਸ਼ਾ ਬਿਮਾਰੀਆਂ ਤੋਂ ਨਿਪਟਣ ਲਈ ਜਿਥੇ ਦੁਆਵਾਂ ਤੇ ਜੋਰ ਦਿਤਾ ਹੈ ਓਥੇ ਬਚਾਅ ਦੇ ਅਸੂਲਾਂ ਨੂੰ ਮਨੱਣ ਦੀ ਵੀ
ਸਿਖਿਆ ਦਿੱਤੀ ਹੈ । ਹਜਰਤ ਮੁਹੰਮਦ ਸ ਅਲੈਹ ਵਸਲਮ ਨੇ ਫਰਮਾਇਆ ਹੇ ਕਿ ਜੇ ਕਰ ਕਿਸੇ ਜਮੀਨ ਤੇ ਬਿਮਾਰੀ ਦੇ ਫੈਲਣ
ਦੀ ਤੁਹਾਨੂੰ ਖਬਰ ਮਿਲੇ ਤਾਂ ਤੁਸੀ ਓਸ ਜਗਾ ਤੇ ਨਾ ਜਾਣਾ ਅਤੇ ਜੇ ਕਰ ਤੁਸੀ ਓਸ ਜਗਾ ਤੇ ਮੋਜੂਦ ਹੋਵੋ ਤਾਂ ਬਾਹਰ ਨਾ
ਨਿਕਲਣਾ( ਸਹੀ ਬੁਖਾਰੀ ) ਸਰਕਾਰ ਵਲੋਂ ਸਫਰ ਦੀ ਜੋ ਪਾਬੰਦੀਆਂ ਅਤੇ ਘਰ ਰਹਿਣ ਦੀ ਜੋ ਹਦਾਇਤ ਦਿਤੀ ਜਾ ਰਹੀ ਹੈ ਓਹ
ਬਿਲਕੁਲ ਸਿਖਿਆ ਦੇ ਮੁਤਾਬਿਕ ਹੈ । ਇਸਲਾਮ ਇਹੋ ਜਿਹੀ ਬਿਮਾਰੀਆਂ ਦੇ ਸਮੇਂ ਸਮਾਜੀ ਦੂਰੀ ਬਣਾਏ ਰੱਖਣ ਦੀ ਸਿਖਿਆ ਦਿੰਦਾ ਹੈ ਅਤੇ ਇਸ ਨੂੰ ਹਜਰਤ ਮੁੰਹਮਦ ਸ ਅਲੈਹ ਵਸਲਮ ਨੇ ਇਸ ਨੂੰ ਇਕ ਧਾਰਮਿਕ ਜਿਮੇਵਾਰੀ ਕਰਾਰ ਦਿਤਾ ਹੈ । ਇਸਲਾਮ ਆਪਣੇ ਆਪ ਨੂੰ ਸਾਫ ਸੂਥਰਾ ਰੱਖਣ ਦੀ ਵੀ ਸਿਖਿਆ ਦਿੰਦਾ ਹੈ । ਇਸੇ ਲਈ ਹਰ ਮੁਸਲਮਾਨ ਪੰਜ ਸਮੇ ਵਜੂ ਕਰ ਕਿ ਆਪਣੇ ਹਥ ਪੈਰ ਅਤੇ ਨੱਕ ਮੂੰਹ ਦੀ ਸਫਾਈ ਕਰਦਾ ਹੈ ਅਤੇ ਸਫਾਈ ਨੂੰ ਆਪਣੇ ਇਮਾਨ ਦਾ ਹਿਸਾ ਦਸਿਆ ਹੈ ਇਸਲਾਮ ਦੁਆ ਦੇ ਨਾਲ ਨਾਲ ਮੈਡੀਕਲ ਇਲਾਜ ਦੀ ਵੀ ਸਿਖਿਆ ਦਿੰਦਾ ਹੈ । ਇਸਲਾਮ ਇਹੋ ਜਿਹੀਆਂ ਆਫਤਾਂ ਦੇ ਸਮੇਂ ਬਿਨਾਂ ਕਿਸੇ ਭੇਦ
ਭਾਵ ਦੇ ਮੁਸਲਮਾਨਾਂ ਨੂੰ ਇਨਸਾਨੀਅਤ ਦੀ ਸੇਵਾ ਦੀ ਵੀ ਸਿਖਿਆ ਦਿੰਦਾ ਹੈ । ਮੁਸਲਿਮ ਜਮਾਤ ਅਹਿਮਦੀਆ ਵਲੋਂ ਇਸਲਾਮ ਦੀ ਹਕੀਕੀ ਨੁਮਾਇੰਦਗੀ ਕੀਤੀ ਜਾ ਰਹੀ ਹੈ ਇਹ ਹਨ ਇਸਲਾਮੀ ਸਿਖਿਆਵਾਂ ਜੋ ਇਮਸਾਨੀ ਫਿਤਰਤ ਦੇ ਬਿਲਕੁਲ ਮੁਤਾਬਿਕ
ਹਨ । ਪਰ ਅੱਜਕਲ ਕੁੱਝ ਮੁਸਲਮਾਨ ਕਿਂਓੂ ਕਿ ਇਸਲਾਮ ਦੀਆਂ ਇਹਨਾਂ ਸਿਖਿਆਵਾਂ ਨੂੰ ਭੁਲਾ ਬੈਠੇ ਹਨ ਇਸ ਲਈ ਓਹਨਾਂ ਨੂੰ ਇਹੋ ਜਿਹੀ ਬਿਮਾਰੀ ਦੇ ਸਮੇਂ ਆਪਣੀ ਸਮਾਜੀ ਜਿਮੇਵਾਰੀ ਦਾ ਅਹਿਸਾਸ ਨਹੀਂ ਹੈ ।
ਇਹੋ ਜਿਹੀ ਬਿਮਾਰੀ ਵਾਇਰੈਸ ਦੇ ਸਮੇਂ ਅੰਤਰਾਸ਼ਟੇਰੀ ਮੁਸਲਿਮ ਜਮਾਤ ਅਹਿਮਦੀਆ ਦੇ ਇਮਾਮ ਨੇ ਮੁਸਲਿਮ ਅਹਿਮਦੀਆ ਜਮਾਤ ਨੂੰ ਇਹ ਸਿਖਿਆ ਦਿਤੀ ਹੈ ਕਿ ਮੁਸਲਿਮ ਜਮਾਤ ਅਹਿਮਦੀਆ ਭਾਰਤ ਇਸਲਾਮ ਦੀ ਸਿਖਿਆਵਾਂ ਦੇ ਮੁਤਾਬਿਕ ਅਸੂਲਾਂ ਦੀ ਪਾਬੰਦੀ ਕਰਨ ਵਾਲੀ ਜਮਾਤ ਹੈ । ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨਾ ਅਹਿਮਦੀਆ ਜਮਾਤ ਦੀ ਵਿਸ਼ੇਸ਼ਤਾ ਹੈ ।
ਲਾਕ ਡਾਓਨ ਦੀ ਪਾਬੰਦੀ ਅਹਿਮਦੀ ਲੋਕ ਚੰਗੇ ਢੰਗ ਨਾਲ ਕਰ ਰਹੇ ਹਨ ਕਾਦੀਆਂ ਜੋ ਕਿ ਮੁਸਲਿਮ ਜਮਾਤ ਅਹਿਮਦੀਆ ਦਾ ਹੈਡ ਕੁਆਟਰ ਵੀ ਹੈ ਇਥੇ ਹਕੂਮਤ ਦੇ ਸਾਰੇ ਆਦੇਸ਼ਾਂ ਦੀ ਪਾਬੰਦੀ ਕੀਤੀ ਜਾ ਰਹੀ ਹੈ ਅਹਿਮਦੀ ਮੁਸਲਮਾਨ ਆਪਣੇ ਘਰਾਂ ਵਿਚ ਹੀ ਨਮਾਜਾਂ ਅਦਾ ਕਰ ਰਹੇ ਹਨ । ਅਤੇ ਜਿਲੇ ਦੇ ਓਚ ਅਧਿਕਾਰੀਆਂ ਨੇ ਇਹ ਕਿਹਾ ਹੈ ਕਿ ਕਾਦੀਆਂ ਪੂਰੇ ਜਿਲੇ ਵਿਚ ਲਾਕ ਡਾਓਨ ਦੇ ਆਦੇਸ਼ਾਂ ਦੀ ਪਾਬੰਦੀ ਵਿਚ ਪਹਿਲੇ ਨੰਬਰ ਤੇ ਹੈ ਕੇਵਲ ਕਾਦੀਆਂ ਵਿਚ ਹੀ ਨਹੀਂ ਬਲਿਕ ਪੂਰੇ ਭਾਰਤ ਵਿਚ ਅਹਿਮਦੀ ਮੁਸਲਮਾਨ ਪ੍ਰਸ਼ਾਸਨ ਦੇ ਆਦੇਸ਼ਾ ਦੀ ਪੂਰੀ ਪਾਸਦਾਰੀ ਕਰ ਰਹੇ ਹਨ । ਕੁਲਗਾਮ ਕਸ਼ਮੀਰ ਦੇ ਇਕ ਓਚ ਪੁਲਿਸ ਅਧਿਕਾਰੀ ਨੇ
ਇਕ ਅਹਿਮਦੀ ਦੇ ਜਨਾਜੇ ਮੋਕੇ ਕਿਹਾ ਕਿ ਅਮਿਦੀਆ ਜਮਾਤ ਨੇ ਲਾਕ ਡਾਓਨ ਦੇ ਕਾਨੂਨਾਂ ਦੀ ਪੂਰੀ ਪਾਬੰਦੀ ਅਨੁਸ਼ਾਸਨ ਨਾਲ
ਕੀਤੀ ਹੈ ਅਹਿਮਦੀਆ ਜਮਾਤ ਨੂੰ ਮੇਰੇ ਵਲੋਂ ਕੋਈ ਆਦੇਸ਼ ਨਹੀਂ ਦਿਤੇ ਗਏ ਬਲੋਕਿ ਇਹਨਾਂ ਨੇ ਇਹ ਸਾਰੇ ਪ੍ਰਬੰਧ ਆਪ ਕੀਤੇ ਹਨ

ਮੁਸਲਿਮ ਜਮਾਤ ਅਹਿਮਦੀਆ ਦੀਆਂ ਲੋਕ ਭਲਾਈ ਦੀਆਂ ਸੇਵਾਵਾਂ
ਦੇਸ਼ ਭਰ ਵਿਚ ਮੁਸਲਿਮ ਅਹਿਮਦੀਆ ਜਮਾਤ ਦੇ ਨੋਜਵਾਨਾਂ ਦੀ ਸੰਸਥਾ ਅਹਿਮਦੀਆ ਯੂਥ ਵਿੰਗ ਮਜਲਿਸ ਖੁਦਾਮੁਲ ਅਹਿਮਦੀਆ ਦਾ ਲੋਕ ਭਲਾਈ ਅਦਾਰਾ ਹਿਓੂਮੈਨਿਟੀ ਫਰਸਟ ਨੇ ਲੋੜਵੰਦਾ ਦੀ ਭਰਭੂਰ ਮਦਦ ਕੀਤੀ ਹੈ । ਸ਼ੂਰੂ ਤੋਂ ਹੀ ਜਦੋਂ ਭਾਰਤ ਵਿਚ ਇਸ ਬਿਮਾਰੀ ਦਾ ਜਿਆਦਾ ਜੋਰ ਵੀ ਨਹੀਂ ਸੀ ਮੁਸਲਿਮ ਜਮਾਤ ਅਹਿਮਦੀਆ ਦੇ ਇਮਾਮ ਦੀ ਹਦਾਇਤ ਮੁਤਾਬਿਕ ਬਚਾਅ ਲਈ ਹੋਮਿਓੂਪੈਥਿਕ ਦੀ ਮੁਫਤ ਦਵਾਈ ਵੀ ਵੰਡੀ ਗਈ । ਭਾਰਤ ਦੇ ੧੫ ਤੋਂ ਵੱਧ ਸਥਾਨਾਂ ਤੇ ਸਿਹਤ ਵਿਭਾਗ ਨਾਲ ਮਿਲ
ਕਿ ਇਸ ਬਿਮਾਰੀ ਤੋਂ ਬਚਣ ਲਈ ਅਵੇਅਰਨੈਸ ਪ੍ਰੋਗ੍ਰਾਮ ਕੀਤੇ ਗਏ । ਅਹਿਮਦੀਆ ਮੁਸਲਿਮ ਜਮਾਤ ਵਲੋਂ ਪਿੰਡਾ ਵਿਚ ਜਾ ਕਿ ਹਜਾਰਾਂ ਦੀ ਗਿਣਤੀ ਵਿਚ ਮਾਸਕ ਅਤੇ ਸੈਨੇਟਾਇਜਰ ਵੀ ਮੁਫਤ ਵੰਡੇ ਗਏ । ਲਾਕ ਡਾਓਨ ਤੋਂ ਬਾਅਦ ਵੀ ਮੁਸਲਿਮ ਜਮਾਤ ਅਹਿਮਦੀਆ ਦੇ ਵਾਲੰਟੀਅਰਾਂਨੇ ਦੇਸ਼ ਭਰ ਵਿਚ ਪੰਦਰਾਂ ਹਜਾਰ ਤੋਂ ਵੱਧ ਪਰਿਵਾਰਾਂ ਨੂੰ ਦੋ ਹਫਤਿਆਂ ਦਾ ਰਾਸ਼ਨ ਸਰਕਾਰੀ ਮਹਿਕਮਿਆਂ ਦੀ ਇਜਾਜਤ ਨਾਲ ਵੰਢਿਆ ਅਤੇ ਹਜਾਰਾਂ ਲੋਕਾਂ ਨੂੰ ਖਾਣਾ ਵੀ ਖਿਲਾਇਆ ਗਿਆ । ਅੱਜ ਲੋੜ ਇਸ ਗਲ ਦੀ ਹੈ ਕਿ ਕਰੋਨਾ ਵਾਇਰੈਸ ਦੀ ਆਫਤ ਤੋਂ ਨਿਪਟਣ ਲਈ ਸਾਨੂੰ ਸਾਰਿਆਂ ਨੂੰ ਦੁਆ ਕਰਨੀ ਚਾਹੀਦੀ ਹੈ ਅਤੇ ਸਰਕਾਰ ਵਲੋਂ ਜੋ ਹਦਾਇਤਾਂ ਦਿਤੀਆਂ ਗਈਆਂ ਹਨ ਓਸ ਦੀ ਪੂਰੀ ਪਾਬੰਦੀ ਕਰਨੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਇਕ ਜੁਟ ਹੋ ਕਿ ਇਸ ਬਿਮਾਰੀ ਤੋਂ ਨਿਪਟਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਅਲੱਾਹ ਤਾਅਲਾ ਦੁਨੀਆਂ ਨੂੰ ਇਸ ਮੁਸੀਬਤ ਤੋਂ ਛੇਤੀ ਛੁਟਕਾਰਾ ਦਿਵਾਏ । ਆਮੀਨ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply