ਬਹੁਮੁੱਲੇ ਤਜਰਬੇ ਅਤੇ ਹੁਨਰ ਨਾਲ ਪੁਲਿਸ ਕਾਰਵਾਈਆਂ ਨੂੰ ਜ਼ਮੀਨੀ ਪੱਧਰ ‘ਤੇ ਹੋਰ ਬਲ ਮਿਲੇਗਾ: ਐਸ.ਐਸ.ਪੀ. ਸਵਪਨ ਸ਼ਰਮਾ
ਚੰਡੀਗੜ• / ਰੂਪਨਗਰ, 8 ਅਪ੍ਰੈਲ: (ADESH PARMINDER SINGH, SAURAV JOSHI)
ਪੇਸ਼ੇਵਰ ਸਾਂਝ ਅਤੇ ਡਿਊਟੀ ਪ੍ਰਤੀ ਵਚਨਬੱਧਤਾ ਦੀ ਇਕ ਸ਼ਾਨਦਾਰ ਮਿਸਾਲ ਕਾਇਮ ਕਰਦਿਆਂ, ਕਾਰਗਿਲ ਸ਼ਹੀਦ ਦੇ ਪਿਤਾ ਸਮੇਤ 65 ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੇ ਕੋਵਿਡ -19 ਸੰਕਟ ਨਾਲ ਨÎਜਿੱਠਣ ਦੀਆਂ ਕੋਸ਼ਿਸ਼ਾਂ ਵਿੱਚ ਰੂਪਨਗਰ ਪੁਲਿਸ ਨੂੰ ਸਹਿਯੋਗ ਦੇਣ ਲਈ ਸਵੈ ਇੱਛਾ ਨਾਲ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ।ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱÎਸਿਆ ਕਿ ਇਕ ਡਿਪਟੀ ਸੁਪਰਡੈਂਟ (ਡੀ.ਐਸ.ਪੀ.), 12 ਇੰਸਪੈਕਟਰ, 16 ਸਬ-ਇੰਸਪੈਕਟਰਾਂ (ਐਸ.ਆਈ) ਤੋਂ ਇਲਾਵਾ 21 ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.), 11 ਹੈੱਡ ਕਾਂਸਟੇਬਲ ਅਤੇ 4 ਸਾਬਕਾ ਸੈਨਿਕ ਪਹਿਲਾਂ ਹੀ ਮੋੜਾਂ ਅਤੇ ਐਨ.ਐਫ.ਐਲ. ਚੌਂਕ ਨੰਗਲ ਤੋਂ ਬਨਮਾਜ਼ਰਾ ਅਤੇ ਨਿਊ ਸਤਲੁਜ ਬ੍ਰਿਜ ਘਨੌਲੀ ਤੱਕ ਵੱਖ ਵੱਖ ਚੈੱਕ ਪੁਆਇੰਟਾਂ ਸਮੇਤ 16 ਚੈੱਕ ਪੁਆਇੰਟਾਂ ‘ਤੇ ਤਾਇਨਾਤ ਹਨ। ।
ਐਸ.ਐਸ.ਪੀ. ਨੇ ਉਨ•ਾਂ ਦੇ ਹੌਸਲੇ, ਜੋਸ਼ ਅਤੇ ਸਮਰਪਿਤ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਕ ਪੁਲਿਸ ਕਰਮੀ ਹਮੇਸ਼ਾ ਪੁਲਿਸ ਕਰਮੀ ਰਹਿੰਦਾ ਹੈ ਅਤੇ ਕਿਹਾ ਕਿ ਉਨ•ਾਂ ਦੇ ਬਹੁਮੁੱਲੇ ਤਜਰਬੇ ਅਤੇ ਸਮਰੱਥਾਵਾਂ ਨਾਲ ਪੁਲੀਸ ਕਾਰਵਾਈਆਂ ਨੂੰ ਜ਼ਮੀਨੀ ਪੱਧਰ ‘ਤੇ ਹੋਰ ਬਲ ਮਿਲੇਗਾ।
ਕਾਰਗਿਲ ਜੰਗ ਦੇ ਸ਼ਹੀਦ ਸਰਬਜੀਤ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਜੋ ਹੈੱਡ ਕਾਂਸਟੇਬਲ ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਹਨ, ਨੇ ਕਿਹਾ ਕਿ ਸਾਡੇ ਦਿਲਾਂ ਵਿੱਚ ਦੇਸ਼ ਦੀ ਸੇਵਾ ਕਰਨ ਦੀ ਇੱਛਾ ਹਮੇਸ਼ਾਂ ਵਾਂਗ ਪ੍ਰਬਲ ਹੈ। ਸਾਡੇ ਲਈ ਰਾਸ਼ਟਰ ਸਰਬ-ਉੱਚ ਹੈ। ਐਸਐਸਪੀ ਨੇ ਅੱਗੇ ਕਿਹਾ ਕਿ ਇਹ ਇਕ ਨਵੀਂ ਕਿਸਮ ਦਾ ਖ਼ਤਰਾ ਹੈ ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਅਤੇ ਮੈਂ ਖਾਕੀ ਵਿੱਚ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ•ਾਂ ਹਾਂ।
ਪੰਜਾਬ ਪੁਲੀਸ ਵਿੱਚ ਆਪਣੇ ਸੇਵਾਕਾਲ ਦੌਰਾਨ 12 ਸਾਲਾਂ ਤੱਕ ਸੀ.ਆਈ.ਏ ਇਨਚਾਰਜ ਵਜੋਂ ਸੇਵਾਵਾਂ ਨਿਭਾਉਣ ਵਾਲੇ 74 ਸਾਲਾ ਇੰਸਪੈਕਟਰ ਗੁਰਮੇਲ ਸਿੰਘ ਲਈ ਇਹ ਸਮਾਂ ਜਿੱਥੋਂ ਉਹ 2004 ਵਿੱਚ ਛੱਡ ਕੇ ਗਏ ਸਨ, ਉੱਥੋਂ ਸ਼ੁਰੂ ਕਰਨ ਦਾ ਇੱਕ ਸ਼ਾਨਦਾਰ ਅਵਸਰ ਹੈ।
ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇੱਕ ਵਾਰ ਫਿਰ ਆਪਣੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਹੋ ਸਕਦਾ ਹੈ ਕਿ ਸਾਡੇ ‘ਚ ਹੁਣ ਓਨਾ ਫੁਰਤੀਲਾਪਣ ਨਾ ਹੋਵੇ ਪਰ ਇਸ ਮਹਾਂਮਾਰੀ ਨੂੰ ਹਰਾਉਣ ਦਾ ਤਜਰਬਾ ਅਤੇ ਇੱਛਾ-ਸ਼ਕਤੀ ਜ਼ਰੂਰ ਹੈ। ਆਪਣੇ ਸੇਵਾਕਾਲ ਦੌਰਾਨ ਖ਼ਤਰਨਾਕ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਵਾਲੇ ਸੇਵਾਮੁਕਤ ਸਬ-ਇੰਸਪੈਕਟਰ ਦਲੀਪ ਸਿੰਘ ਨੇ ਕਿਹਾ ਕਿ ਇਹ ਮਹੱਤਵਪੂਰਨ ਸਮਾਂ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸੂਬੇ ਦੀਆਂ ਕੋਸ਼ਿਸ਼ਾਂ ਨੂੰ ਬਲ ਦੇਣ ਲਈ ਅਸੀਂ ਆਪਣੀ ਪੂਰੀ ਵਾਹ ਲਾਉਣ ਲਈ ਤਿਆਰ ਹਾਂ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp