* ਪੁਲਿਸ ਭੇਜ ਕੇ ਪਿੰਡ ਵਾਸੀਆਂ ਨੂੰ ਕੀਤਾ ਜਾ ਰਿਹੈ ਤੰਗ ਪ੍ਰੇਸ਼ਾਨ ਜਲੰਧਰ
– (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਜ਼ਿਲ੍ਹਾ ਜਲੰਧਰ ਦੇ ਪਿੰਡ ਮੰਨਣਾ ਵਿਖੇ ਮਨਜ਼ੂਰਸ਼ੁਦਾ ਦੇਸੀ ਦਵਾਖਾਨਾ ਚਲਾਉਂਦੇ ਸ੍ਰੀਮਤੀ ਪਰਮਜੀਤ ਕੌਰ ਤੇ ਉਨ੍ਹਾਂ ਦੇ ਪਤੀ ਚਮਨ ਲਾਲ ਦੇ ਗ੍ਰਹਿ ਵਿਖੇ ਮੈਂਬਰ ਪੰਚਾਇਤ ਪਰਮਜੀਤ ਕੁਮਾਰ ,ਗੁਰਮੀਤ ਰਾਮ ਮੈਂਬਰ ਪੰਚਾਇਤ , ਰਣਜੀਤ ਸਾਬੀ , ਤਲਵਿੰਦਰ ਕੁਮਾਰ ਆਦਿ ਜਾਣਕਾਰੀ ਦਿੰਦੇ ਹੋਏ ਦੱਸਿਆ ਦੱਸਿਆ ਕਿ ਪਿੰਡ ਦੀ ਸਰਪੰਚ ਸ੍ਰੀਮਤੀ ਪਰਮਜੀਤ ਕੌਰ ਦੇ ਪਤੀ ਤਰਸੇਮ ਲਾਲ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਉਨ੍ਹਾਂ ਦੇ ਘਰ ਦਵਾਈ ਲੈਣ ਆਉਣ ਵਾਲੇ ਮਰੀਜ਼ਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਕਰੋਨਾ ਵਾਇਰਸ ਦੇ ਕਾਰਨ ਪਿੰਡ ਵਿਖੇ ਲਗਾਏ ਠੀਕਰੀ ਪਹਿਰਿਆਂ ਤੋਂ ਮਰੀਜ਼ਾਂ ਨੂੰ ਲੰਘਣ ਨਹੀਂ ਦਿੱਤਾ ਜਾਂਦਾ । ਬੀਤੇ ਦਿਨ ਉਨ੍ਹਾਂ ਦੇ ਘਰ ਦਵਾਈ ਲੈਣ ਲਈ ਮਰੀਜ਼ ਆਏ ਹੋਏ ਸਨ, ਪਹਿਲਾਂ ਪਿੰਡ ਦੇ ਮੈਂਬਰ ਪੰਚਾਇਤ ਗੁਰਮੀਤ ਰਾਮ ਨੂੰ ਭੇਜਿਆ ਕੀ ਆਪਣੇ ਘਰ ਪਿੰਡ ਦੇ ਬਾਹਰੀ ਮਰੀਜ਼ਾਂ ਨੂੰ ਆਉਣ ਨਾ ਦਿੱਤਾ ਜਾਵੇ ।ਤਰਸੇਮ ਲਾਲ ਵੱਲੋਂ ਕੁਝ ਦੇਰ ਬਾਅਦ ਹੀ ਕਿਸ਼ਨਗੜ੍ਹ ਚੌਕੀ ਤੋਂ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਘਰ ਭੇਜਿਆ ਤੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਪਿੰਡ ਦੇ ਬਾਹਰੋਂ ਆਉਣ ਵਾਲੇ ਮਰੀਜ਼ਾਂ ਨੂੰ ਬੰਦ ਕਰ ਦਿੱਤਾ ਜਾਵੇ ।ਉਸ ਸਮੇਂ ਉਹ ਦੋਵੇਂ ਪਤੀ ਪਤਨੀ ਘਰ ਵਿੱਚ ਮੌਜੂਦ ਨਹੀਂ ਸਨ । ਜਦੋਂ ਉਹ ਸ਼ਾਮ ਸਮੇਂ ਘਰ ਆਏ ਤਾਂ ਉਨ੍ਹਾਂ ਦੇ ਬੱਚਿਆਂ ਨੇ ਦੱਸਿਆ ਕਿ ਸਰਪੰਚ ਦੇ ਪਤੀ ਤਰਸੇਮ ਲਾਲ ਵੱਲੋਂ ਉਨ੍ਹਾਂ ਦੇ ਘਰ ਪੁਲਸ ਮੁਲਾਜ਼ਮਾਂ ਨੂੰ ਭੇਜਿਆ ਸੀ ਤੇ ਉਨ੍ਹਾਂ ਕਿਹਾ ਸੀ ਕਿ ਤੁਹਾਡੇ ਘਰ ਆਉਣ ਵਾਲੇ ਮਰੀਜ਼ਾਂ ਨੂੰ ਦਵਾਈ ਨਾ ਦਿੱਤੀ ਜਾਵੇ । ਪਹਿਲਾਂ ਵੀ ਉਨ੍ਹਾਂ ਕੋਲੋਂ ਦਵਾਈ ਲੈਣ ਹੋਣ ਵਾਲੇ ਮਰੀਜ਼ਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਦਵਾਈਆਂ ਦੇਣ ਸਬੰਧੀ ਲਾਇਸੰਸ ਹੈ। ਤਰਸੇਮ ਲਾਲ ਵੱਲੋਂ ਉਨ੍ਹਾਂ ਨਾਲ ਸਿਆਸੀ ਤੌਰ ਤੇ ਰੰਜਿਸ਼ ਕਾਰਨ ਦਵਾਈ ਲੈਣ ਆਉਣ ਵਾਲੇ ਮਰੀਜ਼ਾਂ ਨੂੰ ਬਿਨਾਂ ਵਜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ।ਚਮਨ ਲਾਲ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦਿਲ ਦੀ ਮਰੀਜ਼ ਹੈ। ਕੱਲ੍ਹ ਘਰ ਪੁਲਿਸ ਆਉਣ ਤੇ ਉਹ ਬਹੁਤ ਪ੍ਰੇਸ਼ਾਨ ਹੈ। ਅਗਰ ਉਸ ਨੂੰ ਕੋਈ ਗੱਲਬਾਤ ਹੋਈ ਤਾਂ ਇਸ ਦਾ ਜਿੰਮੇਵਾਰ ਤਰਸੇਮ ਹੋਵੇਗਾ। ਪਿੰਡ ਦੇ ਸਰਪੰਚ ਕੋਲ ਕੋਈ ਪੇਪਰ ਤਸਦੀਕ ਕਰਵਾਉਣ ਜਾਂਦੇ ਹਨ ਤਾਂ ਤਸਦੀਕ ਕਰਨ ਦੀ ਬਜਾਏ ਲੋਕਾਂ ਨੂੰ ਅਵਾ ਤਵਾ ਬੋਲਿਆ ਜਾਂਦਾ ਹੈ । ਤਸਦੀਕ ਨਹੀਂ ਕੀਤਾ ਜਾਂਦਾ ਤੇ ਖੱਜਲ ਖੁਆਰ ਕੀਤਾ ਜਾਂਦਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਪਿੰਡ ਦੇ ਮੋਹਤਵਾਰ ਪਤਵੰਤੇ ਪੰਚਾਇਤ ਮੈਂਬਰ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਪੰਚਾਇਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਸਮੱਸਿਆਵਾਂ ਦਾ ਹੱਲ ਕਰਨ ਕਰਨ ਲਈ ਕਹਿਣਗੇ।
*ਮੇਰੇ ਤੇ ਲਗਾਏ ਗਏ ਦੋਸ਼ ਬੇ-ਬੁਨਿਆਦ- ਤਰਸੇਮ ਲਾਲ
ਇਸ ਸਬੰਧੀ ਪੱਖ ਜਾਨਣ ਲਈ ਸਰਪੰਚ ਪਤੀ ਤਰਸੇਮ ਲਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਇਤਿਹਾਦ ਵਰਤਦੇ ਹੋਏ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਪਿੰਡ ਦੇ ਵਿੱਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਰੋਕਿਆ ਗਿਆ ਸੀ ।ਪੁਲਿਸ ਨੂੰ ਉਨ੍ਹਾਂ ਨੇ ਨਹੀਂ ਭੇਜਿਆ ਸੀ । ਬਾਕੀ ਮੇਰੇ ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ ।ਉਕਤ ਵੱਲੋਂ ਸਿਆਸੀ ਰੰਜਿਸ਼ ਕਾਰਨ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp