ਪੁਲਿਸ ਵਿਚਾਲੇ ਹੋਏ ਖੂਨੀ ਟਕਰਾਅ ਚ ਨਿਹੰਗਾਂ ਨੇ ASI ਦਾ ਗੁੱਟ ਵੱਢਿਆ

ਸਨੌਰ ਦੀ ਸਬਜ਼ੀ ਮੰਡੀ ‘ਚ ਖੂਨੀ ਟਕਰਾਅ

ਪਟਿਆਲਾ, 12 ਅਪ੍ਰੈਲ : ਪਟਿਆਲਾ ਦੀ ਸਬਜ਼ੀ ਮੰਡੀ ਵਿਚ ਅੱਜ ਸਵੇਰੇ 6 A.M.ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਹੋਏ ਖੂਨੀ ਟਕਰਾਅ ਵਿਚ ਨਿਹੰਗਾਂ ਨੇ ਇਕ ਏ ਐਸ ਆਈ ਦਾ ਗੁੱਟ ਵੱਢ ਸੁੱਟਿਆ।
ਜਾਣਕਾਰੀ ਮੁਤਾਬਕ ਨਿਹੰਗ ਸਿੰਘ ਬਿਨਾਂ ਪਾਸ ਤੋਂ ਸਬਜ਼ੀ ਮੰਡੀ ਵਿਚ ਦਾਖਲ ਹੋ ਗਏ ਜਿਸਨੂੰ ਲੈ ਕੇ ਪੁਲਿਸ ਨਾਲ ਟਕਰਾਅ ਹੋ ਗਿਆ। ਨਿਹੰਗਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਜਿਸ ਵਿਚ ਏ ਐਸ ਆਈ ਦਾ ਗੁੱਟ ਵੱਢਣ ਤੋਂ ਇਲਾਵਾ ਕਈ ਹੋਰ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਭੱਜ ਗਏ।
ਘਟਨਾ ਬਾਰੇ ਵੇਰਵੇ ਦੱਸਦਿਆਂ ਐਸ ਐਸ ਪੀ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ  ਸਵੇਰੇ ਸਵਾ ਛੇ ਵਜੇ ਚਾਰ ਨਿਹੰਗ ਸਿੰਘ ਗੱਡੀ ਵਿਚ ਆਏ। ਜਦੋਂ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਪਾਸ ਹੈ ਤਾਂ ਉਹ ਭੜਕ ਉਠੇ ਤੇ  ਬੈਰੀਕੇਡ ਤੋਂ ਗੱਡੀ ਲੰਘਾ ਕੇ ਮੰਡੀ ਦੇ ਬੋਰਡ ਵਿਚ ਮਾਰੀ। ਉਹਨਾਂ ਦੱਸਿਆ ਕਿ ਜਦੋਂ ਪੁਲਿਸ ਮੁਲਾਜ਼ਮਾਂ ਨੇ ਰੋਕਣਾ ਚਾਹਿਆ ਤਾਂ ਨਿਹੰਗਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ. ਉਹਨਾਂ ਕਿਹਾ ਕਿ ਇਹਨਾਂ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਇਸ ਸਬੰਧੀ ਕੇਸ ਦਰਜ ਕੀਤਾ ਜਾਵੇਗਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply