-ਕਰਫਿਊ ਦੌਰਾਨ ਵੀਡੀਓ ਕਾਨਫਰੰਸ ਰਾਹੀਂ ਲੋਕਾਂ ਨਾਲ ਸਿੱਧਾ ਰਾਬਤਾ
-ਡਿਪਟੀ ਕਮਿਸ਼ਨਰ ਵਲੋਂ ਜ਼ਿਲਾ ਵਾਸੀਆਂ ਨੂੰ ਸ਼ੋਸਲ ਡਿਸਟੈਂਸ ਮੈਨਟੇਨ ਰੱਖਣ ਦੀ ਅਪੀਲ
-ਜ਼ਿਲਾ ਵਾਸੀਆਂ ਨੇ ਸਬਜ਼ੀ ਵਿਕਰੇਤਾ ਵਲੋਂ ਮਾਸਕ ਨਾ ਲਗਾਉਣ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਕੀਤੀ ਗੱਲਬਾਤ
ਗੁਰਦਾਸਪੁਰ, 12 ਅਪ੍ਰੈਲ ( ਅਸ਼ਵਨੀ ):- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜਿਲਾ ਵਾਸੀਆਂ ਨਾਲ ਵੀਡੀਓ ਕਾਨਫਰੰਸ ਕੀਤੀ ਗਈ ਅਤੇ ਲੋਕਾਂ ਸਬਜ਼ੀ ਤੇ ਫਲਾਂ ਵਿਕਰੇਤਾ ਵਲੋਂ ਮਾਸਕ ਨਾ ਲਗਾਉਣ, ਬਾਜਾਰਾਂ ਵਿਚ ਸ਼ੋਸਲ ਡਿਸਟੈਂਸ ਨਾ ਬਣਾ ਕੇ ਰੱਖਣ, ਮਗਨਰੇਗਾ ਤਹਿਤ ਪੈਸੇ ਦੀ ਅਦਾਇਗੀ ਸਮੇਤ ਵੱਖ-ਵੱਖ ਮੁੱਦੇ ਉਠਾਏ ਗਏ।
ਪਿੰਡ ਅਵਾਖਾਂ ਤੋਂ ਭੁਪੇਸ਼ ਚੰਦਰ ਨੇ ਪਿੰਡ ਅੰਦਰ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ ਅਤੇ ਰੂੜੀਆਂ ਦੇ ਢੇਰ ਸਬੰਧੀ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਸੰਬਧਿਤ ਪੁਲਿਸ ਅਧਿਕਾਰੀਆਂ ਤੇ ਡੀ.ਡੀ.ਪੀ.ਓ ਨੂੰ ਇਸ ਸਬੰਧੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮਨੂੰ ਸ਼ਰਮਾ ਵਾਸੀ ਗੀਤਾ ਭਵਨ ਵਲੋਂ ਕੁਝ ਲੋਕਾਂ ਵਲੋਂ ਸੋਸਲ ਡਿਸਟੈਂਸ ਮੈਨਟੇਨ ਨਾ ਰੱਖਣ ਲਈ ਦੱਸਿਆ ਗਿਆ, ਜਿਸ ਸਬੰਧੀ ਡਿਪਟੀ ਕਮਿਸ਼ਰਨ ਨੇ ਸਬੰਧਿਤ ਸਪੈਸ਼ਲ ਮੈਜਿਸਟਰੇਟ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਹਰਚੋਵਾਲ ਵਾਸੀ ਨਵਤੇਜ ਸਿੰਘ ਨੇ ਪੰਚਾਇਤਾਂ ਵਲੋਂ ਮਗਨਰੇਗਾ ਤਹਿਤ ਕੀਤੇ ਗਏ ਕੰਮਾਂ ਦੇ ਪੈਸੇ ਨਾ ਮਿਲਣ ਸਬੰਧੀ ਦੱਸਿਆ ਅਤੇ ਲੋਕਾਂ ਵਲੋਂ ਬਿਨਾਂ ਕੰਮਕਾਰ ਤੋਂ ਬਾਹਰ ਨਿਕਲਣ ਦੀ ਸ਼ਿਕਾਇਤ ਕੀਤੀ। ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲਦ ਹੀ ਮਗਨਰੇਗਾ ਤਹਿਤ ਕੀਤੇ ਕੰਮਾਂ ਦੀ ਅਦਾਇਗੀ ਹੋਣ ਵਾਲੀ ਹੈ। ਕੁਝ ਲੋਕਾਂ ਵਲੋਂ ਬਿਨਾਂ ਕੰਮ ਤਂ ਬਾਹਰ ਨਿਕਲਣ ਸੰਬਧੀ ਉਨਾਂ ਕਿਹਾ ਕਿ ਜਿਸ ਗਲੀ ਜਾਂ ਮੁਹੱਲੇ ਵਿਚ ਲੋਕ ਬਿਨਾਂ ਕੰਮ ਤੋਂ ਬਾਹਰ ਇਕੱਠੇ ਹੋਣ ਤਾਂ ਉਨਾਂ ਦੀ ਫੋਟੋ ਖਿੱਚ ਕੇ ਵਟਸਐਪ ਨੰਬਰ 70099-89791 ਤੇ ਸੂਚਿਤ ਕੀਤਾ ਜਾਵੇ।
ਨੋਸ਼ਹਿਰਾ ਮੱਝਾ ਸਿੰਘ ਤੋਂ ਪੱਤਰਕਾਰ ਸਾਥੀ ਰਵੀਬਖਸ਼ ਸਿੰਘ ਅਰਸ਼ੀ ਵਲੋਂ ਜਿਲਾ ਪ੍ਰਸ਼ਾਸ਼ਨ ਵਲੋਂ ਕਰਫਿਊ ਦੋਰਾਨ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਮੁਸ਼ਕਿਲਾਂ ਸੁਣਨ ਤੇ ਹੱਲ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨਾਂ ਨੂੰ ਖੁਸ਼ੀ ਹੈ ਕਿ ਜਿਲਾ ਵਾਸੀ ਵੀਡੀਓ ਕਾਨਫਰੰਸ ਉਨਾਂ ਨਾਲ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕਰ ਰਹੇ ਅਤੇ ਸੁਝਾਅ ਦੇ ਰਹੇ ਹਨ। ਜਿਸ ਤੋਂ ਸਪੱਸ਼ਟ ਹੈ ਕਿ ਲੋਕ ਜਾਗਰੂਕ ਹਨ ਅਤੇ ਕਰੋਨਾ ਵਾਇਰਸ ਵਿਰੁੱਧ ਜਿਲਾ ਪ੍ਰਸ਼ਾਸਨ ਦੇ ਨਾਲ ਖੜ•ੇ ਹਨ।
ਮੁਨੀਸ਼ ਕੁਮਾਰ ਗੁਰਦਾਸਪੁਰ ਨੇ ਕਿਹਾ ਸਬਜੀ ਵਿਕਰੇਤਾ ਗਲੱਵਜ਼ ਤੇ ਮਾਸਕ ਦੀ ਵਰਤੋਂ ਨਹੀ ਕਰ ਰਹੇ। ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਸਕ ਜਾਂ ਤਿੰਨ ਪਰਤਾਂ ਵਿਚ ਕੱਪੜੇ ਤੋ ਬਣੇ ਮਾਸਕ ਵੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਅਤੇ ਆਪਣੇ ਹੱਥਾਂ ਨੂੰ 20 ਸੈਕਿੰਡ ਸਾਬੁਣ ਨਾਲ ਧੋਣ ਨਾਲ ਕਰੋਨਾ ਵਾਇਰਸ ਦੇ ਪਰਭਾਵ ਤੋਂ ਬਚਿਆ ਜਾ ਸਕਦਾ ਹੈ।
ਬਲੱਡ ਡੋਨਰਜ ਸੁਸਾਇਟੀ ਦੇ ਪ੍ਰਧਾਨ ਰਜੇਸ਼ ਬੱਬੀ ਨੇ ਦੱਸਿਆ ਕਿ ਸਰਕਾਰੀ ਕਾਲਜ ਦੇ ਨੇੜੇ ਐਸ.ਬੀ.ਆਈ ਬੈਂਕ ਨੇੜੇ ਸਬਜੀ ਵਿਕਰੇਤਾ ਸ਼ੋਸਲ ਡਿਸਟੈਂਸ ਨਹੀ ਰੱਖ ਰਹੇ। ਜਿਸ ਸਬੰਧੀ ਉਨਾਂ ਕਿਹਾ ਕਿ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਯਕੀਨੀ ਬਣਾਇਆ ਜਾਵੇਗਾ।
ਵਰੁਣ ਅਨੰਦ ਨੇ ਕਿਹਾ ਕਿ ਅਰੋਗਿਆ ਐਪ ਰਾਹੀ ਵੀ ਕਰੋਨਾ ਵਾਇਰਸ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕ ਇਹ ਐਪ ਡਾਊਨਲੋਡ ਕਰਕੇ ਕਾਫੀ ਲਾਭ ਹਾਸਿਲ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ਕੋਵਾ ਐਪ’ ਰਾਹੀਂ ਵੀ ਕਰੋਨਾ ਵਾਇਰਸ ਵਿਰੁੱਧ ਪਲ ਪਲ ਦੀ ਸੂਚਨਾ ਤੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ।
ਪਿੰਡ ਸੰਧਵਾਂ ਨੇੜੇ ਘੁਮਾਣ ਵਾਸੀ ਵਲੋਂ ਜਿਲੇ ਪ੍ਰਸ਼ਾਸ਼ਨ ਦੇ ਉਪਰਾਲੇ ਦੀ ਸ਼ਾਲਾਘਾ ਕਰਦਿਆਂ ਉਸ ਨੇ ਦੱਸਿਆ ਕਿ ਗੁੱਜਰ ਬਰਾਦਰੀ ਨੂੰ ਉਨਾਂ ਦੀ ਪੰਚਾਇਤ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁੱਜਰ ਬਰਾਦਰੀ ਪੰਜਾਬ ਸੂਬੇ ਵਿਚ ਕਾਫੀ ਲੰਮੇ ਸਮੇਂ ਤੋਂ ਰਹਿ ਹੈ ਅਤੇ ਇਸ ਬਰਾਦਰੀ ਨੂੰ ਜਿਲਾ ਪ੍ਰਸ਼ਾਸਨ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਗੁੱਜਰਾਂ ਕੋਲੋ ਲੋਕ ਦੁੱਧ ਖਰੀਦ ਰਹੇ ਹਨ ਅਤੇ ਮੱਝਾਂ ਨਾਲ ਕਰੋਨਾ ਵਾਇਰਸ ਨਹੀਂ ਫੈਲਦਾ ਹੈ।
ਇਸ ਤੋਂ ਇਲਾਵਾ ਰਿੰਪਲ ਸ਼ਰਮਾ ਗੀਤਾ ਭਵਨ ਰੋਡ, ਆਦਰਸ਼ ਸ਼ਰਮਾ ਰੁਲੀਆ ਰਾਮ ਕਾਲੋਨੀ ਗੁਰਦਾਸਪੁਰ ਵਲੋਂ ਵੀ ਕੁਝ ਲੋਕਾਂ ਵਲੋਂ ਸ਼ੋਸਲ ਡਿਸਟੈਂਸ ਮੈਨਟੇਨ ਨਾ ਰੱਖਣ ਸਬੰਧੀ ਦੱਸਿਆ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰਫਿਊ ਲਗਾਉਣ ਦਾ ਮੁੱਖ ਮੰਤਵ ਸ਼ੋਸਲ ਡਿਸਟੈਂਸ ਨੂੰ ਬਣਾ ਕੇ ਰੱਖਣਾ ਹੈ ਅਤੇ ਇਸ ਸਬੰਧੀ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਵੀਡੀਓ ਕਾਨਫੰਰਸ ਦੋਰਾਨ ਹੀ ਫੋਨ ਕਰਕੇ ਪੁਲਿਸ ਅਧਿਕਾਰੀਆਂ ਨੂੰ ਜਿਲੇ ਅੰਦਰ ਸ਼ੋਸਲ ਡਿਸਟੈਸ ਮੈਨਟੈਨ ਰੱਖਣ ਲਈ ਕਿਹਾ।
ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਮਾਸਕ ਜਰੂਰ ਲਗਾਉਣ, ਆਪਸ ਵਿਚ 02 ਮੀਟਰ ਦੇ ਦੂਰੀ ਬਣਾ ਕੇ ਰੱਖਣ ਅਤੇ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ ਤੇ ਘਰਾਂ ਵਿਚ ਰਹਿਣ। ਉਨਾਂ ਦੁਹਰਾਇਆ ਕਿ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਘਰਾਂ ਤਕ ਨਿਰਵਿਘਨ ਯਕੀਨੀ ਬਣਾਈ ਗਈ ਹੈ ਅਤੇ ਲੋਕ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ। ਉਨਾਂ ਜਿਲਾ ਵਾਸੀਆਂ ਨੂੰ ਕਿਹਾ ਕਿ ਕਿਸੇ ਵੀ ਮੁਸ਼ਕਿਲ ਖਾਸਕਰਕੇ ਜੋ ਲੋਕ ਬਿਨਾਂ ਮਤਲਬ ਘਰਾਂ ਤੋਂ ਬਾਹਰ ਖੜ•ੇ ਹਨ ਜਾਂ ਕਰਫਿਊ ਦੀ ਉਲੰਘਣਾ ਕਰ ਰਹੇ ਹਨ ਤਾਂ ਉਨਾਂ ਦੀ ਫੋਟੋ ਖਿੱਚ ਕੇ ਵਟਸਐਪ ਨੰਬਰ 70099-89791 ਤੇ ਭੇਜਣ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp