ਗੁਰਦਾਸਪੁਰ 12 ਅਪ੍ਰੈਲ ( ਅਸ਼ਵਨੀ ) :-
ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ( ਇਪਟਾ ) ਗੁਰਦਾਸਪੁਰ ਦੀ ਆਨਲਾਈਨ ਮੀਟਿੰਗ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੀ ਐਸ ਪਾਹੜਾ ਵਲੋਂ ਕਰਵਾਈ ਗਈ। ਜਿਸ ਵਿੱਚ ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ, ਸਰਪ੍ਰਸਤ ਅਮਰਜੀਤ ਗੁਰਦਾਸਪੁਰੀ, ਸਲਾਹਕਾਰ ਡਾਕਟਰ ਗੁਰਬੀਰ ਸਿੰਘ ਦਿਉ, ਮੀਤ ਪ੍ਰਧਾਨ ਨਰੇਸ਼ ਚੰਦਰ ਜੱਟੂਵਾਲ, ਖਜਾਨਚੀ ਬੂਟਾ ਰਾਮ ਆਜ਼ਾਦ, ਮੈਂਬਰ ਜਗਜੀਤ ਸਿੰਘ ਕਾਹਲੋਂ, ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਸਕੱਤਰ ਇੰਦਰਜੀਤ ਸਿੰਘ ਰੂਪੋਵਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੰਜੀਵਨ ਸਿੰਘ ਨੇ ਨੈਸ਼ਨਲ ਪੱਧਰ ਦੀ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ। ਸੰਸਾਰ ਭਰ ਵਿੱਚ ਫੈਲੀ ਕਰੋਨਾ ਵਾਇਰਸ ਦੀ ਲਾ ਇਲਾਜ ਮਹਾਂਮਾਰੀ ਜਿਸ ਨੇ ਸਾਰੀ ਦੁਨੀਆਂ ਨੂੰ ਘਰਾਂ ਅੰਦਰ ਕੈਦ ਕੀਤਾ ਹੋਇਆ ਹੈ ਤੋਂ ਬਚਣ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ ਤੇ ਸ਼ੋਸ਼ਲ ਮੀਡੀਆ ਤੇ ਵਾਇਰਲ ਝੂਠੀਆਂ ਅਫਵਾਹਾਂ ਨੂੰ ਕਿਸੇ ਨੂੰ ਵੀ ਅੱਗੇ ਫਾਰਵਡ ਨਾ ਕਰਨ ਲਈ ਕਿਹਾ ਹੈ। ਆਪਣੀ ਸਮਰੱਥਾ ਮੁਤਾਬਕ ਕਿਸੇ ਲੋੜਵੰਦ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ।
ਮਹਾਨ ਕਿਊਮਨਿਸਟ ਆਗੂ ਲੰਬਾ ਸਮਾਂ ਰੂਪੋਸ਼ੀ ਜੀਵਨ ਜਿਉਣ ਵਾਲੇ ਚੌਦਾਂ ਭਸ਼ਾਵਾਂ ਦੇ ਗਿਆਤਾ ਤੇ ਪੈਪਸੂ ਲਹਿਰ ਦੇ ਹੀਰੋ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਉਨ੍ਹਾਂ ਦੇ ਛੋਟੇ ਭਰਾ ਮੇਦਨ ਸਿੰਘ ਮੇਦਨ ਸ਼ਾਇਰ ਤੇ ਚਿੱਤਰਕਾਰ ਦੀ ਬਰਸੀ ਜ਼ੋ ਲਾਕ ਡਾਊਨ ਕਰਕੇ ਵੱਡੇ ਪੱਧਰ ਤੇ ਨਹੀਂ ਮਨਾਈ ਜਾ ਸਕੀ ਕੁਝ ਸਾਥੀਆਂ ਵਲੋਂ ਉਨ੍ਹਾਂ ਦੀ ਯਾਦਗਾਰ ਤੇ ਅੱਜ ਝੰਡਾ ਲਹਿਰਾਇਆ ਗਿਆ। ਮੀਟਿੰਗ ਵਿੱਚ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਅਰਪਿਤ ਕਰਕੇ ਯਾਦ ਕੀਤਾ ਗਿਆ।
ਗੁਰਮੀਤ ਸਿੰਘ ਬਾਜਵਾ ਨੇ ਆਪਣੇ ਤਾਜ਼ੇ ਸ਼ੇਅਰ :-
ਉਠ ਕੇ ਫ਼ੜ ਲੈ ਤੂੰ ਕਲਮ ਦਵਾਤ,
ਆਪਣੇ ਦਿਲ ਦੀਆਂ ਗੱਲਾਂ ਕਹਿ।
ਜੇ ਨਾਂ ਆਪਣੇ ਫਰਜ਼ ਪਛਾਣੇ,
ਤਾਂ ਗੱਡੀ ਜਾਣੀਂ ਲੀਹੋਂ ਲਹਿ।
ਨਾਲ ਆਪਣੀ ਹਾਜ਼ਰੀ ਲਗਵਾਈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp