ਹਲਕਾ ਕਰਤਾਰਪੁਰ ਦੇ ਪਿੰਡ ਤਲਵੰਡੀ ਭੀਲਾਂ ਵਿੱਚ ਨੌਜਵਾਨ ਪਾਇਆ ਗਿਆ ਕਰੋਨਾ ਪੌਜਟਿਵ
ਜਲੰਧਰ – (ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ )- ਕਰੋਨਾ ਵਾਇਰਸ ਨੇ ਜਿੱਥੇ ਸਾਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ ਉੱਥੇ ਪੰਜਾਬ ਵਿੱਚ ਵੀ ਇਸਦਾ ਕਹਿਰ ਵੱਧਦਾ ਜਾ ਰਿਹਾ ਹੈ। ਹਲਕਾ ਕਰਤਾਰਪੁਰ ਦੇ ਪਿੰਡ ਤਲਵੰਡੀ ਭੀਲਾਂ ਦਾ ਇੱਕ ਨੌਜਵਾਨ ਕਰੋਨਾ ਵਾਇਰਸ ਪੌਜਟਿਵ ਪਾਇਆ ਗਿਆ। ਐਸ.ਐਮ.ਓ ਕਰਤਾਰਪੁਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਲੀ ਹੁਸੈਨ ਪਿੰਡ ਤਲਵੰਡੀ ਭੀਲਾਂ ਜਿਲਾ ਜਲੰਧਰ ਜੋ ਕਿ 2 ਅਪ੍ਰੈਲ ਨੂੰ ਹਰਿਦੁਆਰ ਤੋਂ ਆਇਆ ਸੀ ਅਤੇ 5 ਅਪ੍ਰੈਲ ਨੂੰ ਇਸ ਨੂੰ ਕਰੋਨਾ ਦੇ ਸ਼ੱਕ ਦੇ ਆਧਾਰ ਤੇ ਦਾਖਲ ਕੀਤਾ ਗਿਆ ਸੀ ਜੋ ਕਿ ਕਰੋਨਾ ਦਾ ਪੌਜਟਿਵ ਪਾਇਆ ਗਿਆ। ਪ੍ਰਸ਼ਾਸ਼ਨ ਵੱਲੋਂ ਪਿੰਡ ਤਲਵੰਡੀ ਭੀਲਾਂ ਅਤੇ ਇਸਦੀ ਦੀ ਹਦੂਦ 8 ਕਿਲੋਮੀਟਰ ਦੇ ਅਧੀਨ ਆਉਂਦੇ ਰਸੂਲਪੁਰ, ਬਰਾਹਮਣਾ, ਰਹੀਮਪੁਰ, ਮੁਸਤਫਾਪੁਰ, ਐਮਾ, ਘੁਮਿਆਰਾ, ਹਸਨਮੰਡਾ, ਬੂਲਾ, ਸਿਵਦਾਸਪੁਰ, ਮੁਰੀਦਪੁਰ, ਦੋਦੇ, ਸੱਤੋਵਾਲੀ, ਬਾਹੋਪੁਰ, ਰੋਜੜੀ, ਕੰਧਾਲਾ ਗੁਰੂ, ਰਾਣੀ ਭੱਟੀ, ਕਰਾੜੀ ਅਤੇ ਸੀਤਲਪੁਰ ਆਦਿ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ । ਉਕਤ ਪਿੰਡਾਂ ਚ ਠੀਕਰੀ ਪਹਿਰੇ ਲਗਾ ਦਿੱਤੇ ਗਏ ਹਨ ।ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪਿੰਡ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐਸਐਸਪੀ ਨਵਜੋਤ ਸਿੰਘ ਮਾਹਲ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਕਿ ਅਗਰ ਕਰਫਿਊ ਦੇ ਨਿਯਮ ਦੀ ਉਲੰਘਣਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements